ਪੂਰਾ ਹਫਤਾ ਇਕ ਕੱਛੇ ''ਚ ਲੰਘਾਉਂਦੇ ਹਨ ਅਮਰੀਕੀ

08/21/2019 7:43:36 PM

ਵਾਸ਼ਿੰਗਟਨ— ਦੁਨੀਆ ਦੇ ਅੱਧੇ ਤੋਂ ਵੱਧ ਮਰਦ ਅਜਿਹੇ ਹਨ, ਜੋ ਆਪਣੇ ਕੱਛੇ ਖੁਦ ਨਹੀਂ ਧੋਂਦੇ ਤੇ ਜੇ ਧੋਂਦੇ ਵੀ ਹਨ ਤਾਂ ਸਹੀ ਢੰਗ ਨਾਲ ਨਹੀਂ। ਇਸ ਨੂੰ ਲੈ ਕੇ ਕਈ ਅਧਿਐਨ ਵੀ ਹੋ ਚੁੱਕੇ ਹਨ ਪਰ ਹਾਲ ਹੀ 'ਚ ਇਕ ਹੋਰ ਅਧਿਐਨ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਕ ਅਧਿਐਨ ਅਨੁਸਾਰ ਕੁਝ ਮਰਦ ਅਜਿਹੇ ਵੀ ਹਨ, ਜੋ ਰੋਜ਼ ਕੱਛਾ ਨਹੀਂ ਬਦਲਦੇ ਪਰ ਇਸ ਤੋਂ ਵੀ ਅਜੀਬ ਗੱਲ ਇਹ ਹੈ ਕਿ ਅਜਿਹੇ ਵੀ ਲੋਕ ਹਨ, ਜੋ ਇਕ ਹੀ ਕੱਛੇ 'ਚ ਪੂਰਾ ਹਫਤਾ ਕੱਢ ਦਿੰਦੇ ਹਨ।

ਅਸਲ 'ਚ ਇਹ ਅਧਿਐਨ ਇਕ ਅੰਡਰਵੀਅਰ ਬਣਾਉਣ ਵਾਲੀ ਕੰਪਨੀ ਨੇ ਕਰਵਾਇਆ ਹੈ, ਜਿਸ ਤੋਂ ਬਾਅਦ ਉਹ ਖੁਦ ਵੀ ਹੈਰਾਨ ਹੈ। ਇਹ ਅਧਿਐਨ ਕੰਪਨੀ ਨੇ ਅਮਰੀਕਾ 'ਚ ਕਰਵਾਇਆ ਹੈ। ਕੰਪਨੀ ਅਨੁਸਾਰ ਅਮਰੀਕਾ ਦੇ ਕੁੱਲ 1000 ਮਰਦਾਂ 'ਤੇ ਇਹ ਸਟੱਡੀ ਕੀਤੀ ਗਈ ਹੈ। ਇਸ 'ਚ ਇਹ ਪਾਇਆ ਗਿਆ ਕਿ ਇਨ੍ਹਾਂ 1000 ਮਰਦਾਂ 'ਚੋਂ 45 ਫੀਸਦੀ ਅਜਿਹੇ ਸਨ, ਜੋ ਰੋਜ਼ਾਨਾ ਆਪਣਾ ਅੰਡਰਵੀਅਰ ਨਹੀਂ ਬਦਲਦੇ। ਇਨ੍ਹਾਂ ਦੀ ਗਿਣਤੀ ਔਰਤਾਂ ਨਾਲੋਂ ਢਾਈ ਫੀਸਦੀ ਵੱਧ ਮੰਨੀ ਗਈ ਹੈ। ਇਨ੍ਹਾਂ 1000 ਮਰਦਾਂ 'ਚੋਂ 13 ਫੀਸਦੀ ਅਜਿਹੇ ਵੀ ਸਨ, ਜਿਨ੍ਹਾਂ ਨੇ ਮੰਨਿਆ ਕਿ ਉਹ ਇਕ ਹੀ ਅੰਡਰਵੀਅਰ 'ਚ ਪੂਰਾ ਹਫਤਾ ਲੰਘਾ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਟੱਡੀ 'ਚ ਇਹ ਵੀ ਪਾਇਆ ਗਿਆ ਕਿ ਮਰਦਾਂ ਨੂੰ ਆਪਣੇ ਕੱਛੇ ਨਾਲ ਪਿਆਰ ਹੋ ਜਾਂਦਾ ਹੈ। ਇਸ ਅਧਿਐਨ 'ਚ 46 ਫੀਸਦੀ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਆਪਣੇ ਕੱਛੇ ਨਾਲ ਪਿਆਰ ਸੀ, ਜਿਸ ਕਾਰਣ ਉਨ੍ਹਾਂ ਇਕ ਸਾਲ ਤੱਕ ਇਸ ਦੀ ਵਰਤੋਂ ਕੀਤੀ।

36 ਫੀਸਦੀ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਦੇ ਮਨਪਸੰਦ ਕੱਛੇ ਵੀ ਹਨ ਤੇ ਉਹ ਇੰਨੇ ਪੁਰਾਣੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਯਾਦ ਹੀ ਨਹੀਂ ਕਿ ਉਨ੍ਹਾਂ ਉਹ ਕਦੋਂ ਖਰੀਦੇ ਸੀ। ਕੰਪਨੀ ਇਸ ਖੋਜ ਤੋਂ ਹੈਰਾਨ ਇਸ ਲਈ ਹੈ ਕਿਉਂਕਿ ਕੰਪਨੀ ਮਰਦਾਂ ਦੀ ਆਦਤ ਦੇ ਵਿਰੁੱਧ ਸੀ ਤੇ ਰੋਜ਼ ਇਸ਼ਤਿਹਾਰ ਦਿੰਦੀ ਸੀ ਕਿ ਪੁਰਾਣੇ ਅੰਡਰਵੀਅਰ ਛੱਡ ਕੇ ਨਵੇਂ ਨੂੰ ਅਪਣਾਓ। ਕੰਪਨੀ ਦਾ ਕਹਿਣਾ ਹੈ ਕਿ ਪੁਰਾਣੇ ਅੰਡਰਵੀਅਰ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਸਕਦੇ ਹਨ।


Baljit Singh

Content Editor

Related News