ਕੈਨੇਡੀਅਨ ਸਕੂਲ ''ਚ ਹੋਣ ਜਾ ਰਹੀ "ਖਾਲਿਸਤਾਨ ਰਾਏਸ਼ੁਮਾਰੀ" ਨੂੰ ਲੈ ਕੇ ਚਿੰਤਾ ''ਚ ਸਰੀ ਨਿਵਾਸੀ
Saturday, Sep 02, 2023 - 10:12 AM (IST)

ਸਰੀ- ਸਰੀ ਸਕੂਲ ਬੋਰਡ, ਸਿਟੀ ਆਫ਼ ਸਰੀ ਅਤੇ ਬੀ.ਸੀ. ਦੀ ਸੂਬਾਈ ਸਰਕਾਰ ਸਰੀ ਵੱਲੋਂ ਤਮਨਾਵਿਸ ਸੈਕੰਡਰੀ ਸਕੂਲ ਵਿੱਚ "ਖਾਲਿਸਤਾਨ ਰਾਏਸ਼ੁਮਾਰੀ" ਦੀ ਇਜਾਜ਼ਤ ਦੇਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਨਿਵਾਸੀ ਆਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਦੋਸ਼ੀ ਤੱਤਾਂ ਵੱਲੋਂ ਭਾਰਤ ਨੂੰ ਤੋੜਨ ਲਈ ਰਾਏਸ਼ੁਮਾਰੀ ਕਰਵਾਉਣ ਲਈ ਇੱਕ ਸਰਕਾਰੀ ਸਕੂਲ ਦੀ ਵਰਤੋਂ ਮੰਦਭਾਗੀ ਗੱਲ ਹੈ। ਜੇਕਰ ਇਹ ਰਾਇਸ਼ੁਮਾਰੀ ਹੁੰਦੀ ਹੈ ਤਾਂ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜਿੱਥੇ ਭਾਰਤ ਦੀ ਏਕਤਾ ਅਤੇ ਅਖੰਡਤਾ 'ਤੇ ਹਮਲਾ ਕਰਨ ਲਈ ਸਕੂਲ ਬੋਰਡ, ਸਿਟੀਜ਼ ਅਤੇ ਸੂਬਾਈ ਸਰਕਾਰ ਦੇ ਸਮਰਥਨ ਨਾਲ ਸਰਕਾਰੀ ਬੁਨਿਆਦੀ ਢਾਂਚੇ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਚਿਲੀ 'ਚ ਟਰੇਨ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ
SFJ ਵੱਲੋਂ 10 ਸਤੰਬਰ ਨੂੰ ਕਰਾਈ ਜਾ ਰਹੀ ਰਾਏਸ਼ੁਮਾਰੀ ਤਲਵਿੰਦਰ ਸਿੰਘ ਪਰਮਾਰ ਨੂੰ ਸਮਰਪਿਤ ਹੈ, ਜੋ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਵਿੱਚ 300 ਤੋਂ ਵੱਧ ਕੈਨੇਡੀਅਨਾਂ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਤਲਵਿੰਦਰ ਦੇ ਪੋਸਟਰ ਸਕੂਲ ਦੇ ਚਾਰੇ ਪਾਸੇ ਚਿਪਕਾਏ ਜਾਣਗੇ। ਜਾਰੀ ਪੋਸਟਰ ਵਿੱਚ ਏਕੇ 47 ਦੇ ਨਾਲ ਤਮਨਾਵਿਸ ਸਕੂਲ ਦੀ ਤਸਵੀਰ ਦਿਖਾਈ ਗਈ ਹੈ। ਸਰੀ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਹਨ? ਬੰਦੂਕ ਹਿੰਸਾ ਨੂੰ ਉਤਸ਼ਾਹਤ ਕਰਨ ਲਈ ਸਕੂਲ ਬੋਰਡ, ਸਿਟੀ ਆਫ਼ ਸਰੀ ਅਤੇ ਬੀ ਸੀ ਦੀ ਸੂਬਾਈ ਸਰਕਾਰ ਮਾਪਿਆਂ ਪ੍ਰਤੀ ਜਵਾਬਦੇਹ ਹੈ। ਸਰੀ ਸਕੂਲ ਬੋਰਡ, ਸਿਟੀ ਆਫ਼ ਸਰੀ ਅਤੇ ਬੀ ਸੀ ਦੀ ਸੂਬਾਈ ਸਰਕਾਰ ਨੇ ਸਿਰਫ਼ ਕੁਝ ਵੋਟਾਂ ਦੀ ਖ਼ਾਤਰ, ਇਸ ਰਾਏਸ਼ੁਮਾਰੀ ਦੇ ਨਾਮ 'ਤੇ ਫੈਲਾਏ ਜਾ ਰਹੇ ਨਫ਼ਰਤੀ ਅਪਰਾਧਾਂ ਅਤੇ ਹਿੰਸਾ ਪ੍ਰਤੀ ਅੱਖਾਂ ਬੰਦ ਕਰ ਲਈਆਂ ਹਨ! ਸਰੀ ਨਿਵਾਸੀਆਂ ਨੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਹੋਰ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸਕੂਲ ਕੰਪਲੈਕਸ ਵਿਚ ਹਿੰਸਕ ਅਤੇ ਨਫ਼ਰਤ ਭਰੀਆਂ ਵਿਚਾਰਧਾਰਾਵਾਂ ਵੱਲੋਂ ਕਬਜ਼ਾ ਕਰਨ ਤੋਂ ਰੋਕਣ ਲਈ ਆਪਣੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸਿਟੀ ਕੌਂਸਲਰਾਂ ਨੂੰ ਪੱਤਰ ਲਿਖੇ ਜਾਣ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ ਤੋਂ ਮਾੜੀ ਖ਼ਬਰ, ਝੂਠੀ ਸ਼ਾਨ ਲਈ ਪਿਓ ਨੇ 25 ਸਾਲਾ ਡਾਕਟਰ ਧੀ ਦਾ ਕੀਤਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।