ਕੈਨੇਡਾ : ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਮਿਲੇਗਾ 'ਵੂਮੈਨ ਆਫ਼ ਦਾ ਈਅਰ' ਐਵਾਰਡ

Friday, Jun 17, 2022 - 02:23 PM (IST)

ਕੈਨੇਡਾ : ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਮਿਲੇਗਾ 'ਵੂਮੈਨ ਆਫ਼ ਦਾ ਈਅਰ' ਐਵਾਰਡ

ਟੋਰਾਂਟੋ (ਰਾਜ ਗੋਗਨ): ਬੀ.ਸੀ. ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਲਾਨਾ 'ਵੂਮੈਨ ਆਫ਼ ਦਾ ਈਅਰ' ਅਵਾਰਡਾਂ ਦੀ ਘੋਸ਼ਣਾ ਕੀਤੀ ਅਤੇ ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਨੇ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ ਗੈਰ-ਲਾਭਕਾਰੀ ਲੀਡਰ ਸ਼੍ਰੇਣੀ ਵਿੱਚ ਇਕ ਜਿੱਤ ਪ੍ਰਾਪਤ ਕੀਤੀ ਹੈ। ਇਹ ਐਵਾਰਡ ਹਰ ਸਾਲ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿੰਨਾਂ ਨੇ ਆਪਣੇ ਖੇਤਰ ਦੇ ਅੰਦਰ ਸਮਾਜ ਭਲਾਈ ਦੀਆਂ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਹੋਣ। 

ਇਸ ਐਵਾਰਡ ਲਈ ਸੂਬੇ ਭਰ ਤੋਂ 8 ਔਰਤਾਂ ਦੀ ਚੋਣ ਹੋਈ ਸੀ, ਜਿੰਨਾਂ ਵਿੱਚ ਪੰਜਾਬਣ ਨੀਲਮ ਸਹੋਤਾ ਦਾ ਨਾਂ ਸਾਮਲ ਹੈ। ਵੈਨਕੂਵਰ ਦੀ ਜੰਮਪਲ ਨੀਲਮ ਸਹੋਤਾ ਨੇ ਬੈਚੁਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੋਈ ਹੈ। ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਦੀ ਗਵਰਨਿੰਗ ਕੌਂਸਲ ਮੈਂਬਰ ਅਤੇ ਡਾਇਵਰਸ ਸਿਟੀ ਕਮਿਊਨਿਟੀ ਸਰਵਿਸਿਜ਼ ਦੀ ਸੀ.ਈ.ਓ. ਵੀ ਹੈ। ਨੀਲਮ ਸਹੋਤਾ ਬੀਤੇ ਤਕਰੀਬਨ 6 ਸਾਲ ਤੋਂ ਸਰੀ ਲਾਇਬ੍ਰੇਰੀਜ਼ ਬੋਰਡ ਨਾਲ ਸੇਵਾਵਾਂ ਨਿਭਾਅ ਰਹੀ ਹੈ ਤੇ ਦੋ ਸਾਲ ਪਹਿਲਾਂ ਉਸ ਨੂੰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਨੀਲਮ ਰਜਿਸਟਰਡ ਚੈਰਿਟੀ ਦੀ ਅਗਵਾਈ ਕਰਨ ਵਾਲੇ ਆਪਣੇ ਕੰਮ ਬਾਰੇ ਬਹੁਤ ਦਿਲਚਸਪੀ ਰੱਖਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- 'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਅਮਰੀਕਾ-ਭਾਰਤ ਦੀ ਤਜਵੀਜ਼ 'ਤੇ ਚੀਨ ਨੇ ਲਾਈ ਰੋਕ

ਨੀਲਮ ਸਹੋਤਾ ਜੋ ਸੰਨ 2013 ਵਿੱਚ ਸੀਈਓ ਬਣੀ, ਪਹਿਲਾਂ ਕਾਰਪੋਰੇਟ ਖੇਤਰ ਵਿੱਚ ਕੰਮ ਕਰਦੇ ਹੋਏ, ਕਰਾਊਨ ਏਜੰਸੀ BC ਹਾਊਸਿੰਗ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।ਸਹੋਤਾ ਨੇ ਇੰਟਰਪ੍ਰੀਟੇਸ਼ਨ ਐਂਡ ਟ੍ਰਾਂਸਲੇਸ਼ਨ ਸਰਵਿਸਿਜ਼ ਲਈ ਮਾਡਲ ਵਿਕਸਿਤ ਕੀਤਾ, ਜੋ ਕਿ ਅਧਿਕਾਰਤ ਤੌਰ 'ਤੇ 2013 ਵਿੱਚ ਲਾਂਚ ਹੋਇਆ ਅਤੇ ਹੁਣ ਸਰਕਾਰ ਅਤੇ ਕਾਰਪੋਰੇਟ ਗਾਹਕਾਂ ਤੋਂ ਸਾਲਾਨਾ ਆਮਦਨ ਵਿੱਚ ਲਗਭਗ 1.4 ਮਿਲੀਅਨ ਡਾਲਰ ਪੈਦਾ ਕਰਦਾ ਹੈ। ਬੀ.ਸੀ. ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਕਾਰੋਬਾਰ ਹੈ ਜਿਸ ਦੀਆਂ ਦੁਕਾਨਾਂ ਲਗਭਗ 300 ਪ੍ਰਵਾਸੀਆਂ ਨੂੰ ਰੁਜ਼ਗਾਰ ਦਿੰਦੀਆਂ ਹਨ ਜੋ 88 ਤੋਂ ਵੱਧ ਭਾਸ਼ਾਵਾਂ ਵਿੱਚ ਕੰਮ ਕਰਦੇ ਹਨ। ਇਹ 40,000 ਵਰਗ ਫੁੱਟ ਹੱਬ ਸਾਲਾਨਾ 16,000 ਨਵੇਂ ਆਉਣ ਵਾਲਿਆਂ ਦੀ ਸੇਵਾ ਕਰਦਾ ਹੈ ਪਰ ਕਿਉਂਕਿ DIVERSEcity ਦਾ ਵਿਸਤਾਰ ਸਕੂਲਾਂ ਅਤੇ ਮਨੋਰੰਜਨ ਕੇਂਦਰਾਂ ਵਰਗੀਆਂ ਥਾਵਾਂ 'ਤੇ ਵੀ ਹੋ ਗਿਆ ਹੈ, ਇਹ ਗਿਣਤੀ ਬਹੁਤ ਜ਼ਿਆਦਾ ਹੈ।ਸਹੋਤਾ, ਲੋਕਾਂ ਨੂੰ ਇਹ ਦੱਸਣ ਦੀ ਬਜਾਏ ਲੋਕਾਂ ਦੀ ਸਲਾਹ ਮੰਗਦੀ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਹ ਵੱਡੇ ਸਮਾਜਿਕ ਮੁੱਦਿਆਂ 'ਤੇ ਕੰਮ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News