ਪੰਜਾਬੀਆਂ ਦੇ ਗੜ੍ਹ ਸਰੀ ''ਚ ਨੌਜਵਾਨਾਂ ''ਚ ਵੱਢ-ਟੁੱਕ, ਦੋ ਗੰਭੀਰ ਜ਼ਖਮੀ

8/23/2020 12:42:35 PM

ਸਰੀ- ਕੈਨੇਡਾ ਦੇ ਸ਼ਹਿਰ ਸਰੀ ਨੂੰ ਪੰਜਾਬੀਆਂ ਦਾ ਗੜ੍ਹ ਕਿਹਾ ਜਾਂਦਾ ਹੈ ਤੇ ਇੱਥੋਂ ਦੇ ਕਲੋਵਰਡੇਲ ਇਲਾਕੇ ਵਿਚ 20 ਅਗਸਤ ਦੀ ਰਾਤ ਨੂੰ ਦਰਜਨ ਭਰ ਨੌਜਵਾਨਾਂ ਵਿਚਕਾਰ ਲੜਾਈ ਹੋਣ ਦੀ ਖਬਰ ਹੈ। ਸਰੀ ਪੁਲਸ ਮੁਤਾਬਕ ਇੱਥੇ ਦੋ ਗਰੁੱਪਾਂ ਵਿਚਕਾਰ ਵੱਢ-ਟੁੱਕ ਹੋਈ ਹੈ, ਜਿਸ ਵਿਚ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਹੋ ਰਿਹਾ ਹੈ। 

ਸਰੀ ਪੁਲਸ ਮੁਤਾਬਕ 20 ਅਗਸਤ ਨੂੰ ਰਾਤ 8.40 ਵਜੇ ਉਨ੍ਹਾਂ ਨੂੰ ਇਸ ਦਹਿਸ਼ਤ ਭਰੀ ਲੜਾਈ ਬਾਰੇ ਖਬਰ ਮਿਲੀ। ਪੁਲਸ ਨੇ ਅਜੇ ਕਿਸੇ ਦੀ ਪਛਾਣ ਬਾਰੇ ਕੁੱਝ ਨਹੀਂ ਦੱਸਿਆ। 
ਸੋਸ਼ਲ ਮੀਡੀਆ 'ਤੇ ਇਸ ਲੜਾਈ ਦੀ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅਜੇ ਇਹ ਨਹੀਂ ਸਪੱਸ਼ਟ ਹੋਇਆ ਕਿ ਇਨ੍ਹਾਂ ਗੁੱਟਾਂ ਵਿਚ ਕੋਈ ਪੰਜਾਬੀ ਵੀ ਸੀ ਜਾਂ ਨਹੀਂ । ਫਿਲਹਾਲ ਜਾਂਚ ਚੱਲ ਰਹੀ ਹੈ। ਅਜੇ ਕਿਸੇ ਵੀ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਤੇ ਨਾ ਹੀ ਪਤਾ ਲੱਗ ਸਕਿਆ ਕਿ ਇਹ ਲੜਾਈ ਕਿਉਂ ਹੋਈ। 

ਪੁਲਸ ਮੁਤਾਬਕ ਦੋ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਦੂਜਾ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ ਕਿ ਦੋਵਾਂ ਗੁੱਟਾਂ ਵਲੋਂ ਕਿਹੜੇ-ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਵੀਡੀਓ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਵੀ ਖਬਰ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰਨ। 
 


Lalita Mam

Content Editor Lalita Mam