ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਦੂਰ ਕਰਨ ਤਕ ਫਾਇਦੇਮੰਦ ਹੈ ਬੈਂਗਨ ਦਾ ਜੂਸ

12/15/2019 7:55:23 PM

ਲੰਡਨ (ਇੰਟ)- ਬੈਂਗਨ ਬਹੁਤ ਆਮ ਸਬਜ਼ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਬੈਂਗਨ ’ਚ ਮੌਜੂਦ ਮਿਨਰਲਸ, ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸਰੀਰ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਕ ਰਿਸਰਚ ਅਨੁਸਾਰ ਬੈਂਗਨ ’ਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਬਾਡੀ ਫੰਕਸ਼ਨਸ ਨੂੰ ਬਿਹਤਰ ਬਣਾਉਂਦੇ ਹਨ। ਹੈਲਥ ਐਕਸਪਰਟ ਦੱਸਦੇ ਹਨ ਕਿ ਬੈਂਗਨ ਦੀ ਸਬਜ਼ੀ ਜਾਂ ਹੋਰ ਡਿਸ਼ ਬਣਾਉਣ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਇਸ ਦਾ ਜੂਸ ਹੋ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਕਦੇ ਬੈਂਗਨ ਦੇ ਜੂਸ ਬਾਰੇ ਨਹੀਂ ਸੁਣਿਆ ਹੈ ਤਾਂ ਤੁਹਾਨੂੰ ਹੈਰਾਨੀ ਹੋ ਸਕਦੀ ਹੈ।

ਭਾਰ ਵੀ ਘਟਾਉਂਦਾ ਹੈ ਬੈਂਗਨ
ਕਈ ਲੋਕਾਂ ਦੀ ਪਸੰਦੀਦਾ ਸਬਜ਼ੀ ਨਹੀਂ ਹੁੰਦੀ ਪਰ ਇਸ ਦੇ ਫਾਇਦੇ ਵੇਖ ਕੇ ਇਸ ਨੂੰ ਡਾਈਟ ’ਚ ਸ਼ਾਮਲ ਕਰਨਾ ਸਹੀ ਫੈਸਲਾ ਹੈ। ਇੰਨਾ ਹੀ ਨਹੀਂ ਰੋਜ਼ਾਨਾ ਇਕ ਕੱਪ ਬੈਂਗਨ ਦਾ ਜੂਸ ਪੀ ਕੇ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ। ਬੈਂਗਨ ਤੁਹਾਡੇ ਬਾਡੀ ਫੈਟ ਨੂੰ ਬਰਨ ਕਰਨ ’ਚ ਮਦਦ ਕਰਦਾ ਹੈ ਅਤੇ ਤੁਹਾਡੇ ਮੈਟਾਬਾਲਿਜ਼ਮ ਨੂੰ ਤੇਜ਼ ਕਰਦਾ ਹੈ।

ਡਾਇਬਟੀਜ਼ ’ਚ ਵੀ ਦੇਵੇ ਲਾਭ
ਬੈਂਗਨ ’ਚ ਫਾਈਬਰ ਵੀ ਚੋਖੀ ਮਾਤਰਾ ’ਚ ਹੁੰਦਾ ਹੈ ਅਤੇ ਬਹੁਤ ਘੱਟ ਮਾਤਰਾ ’ਚ ਘੁਲਣਸ਼ੀਲ ਕਾਰਬੋਹਾਈਡ੍ਰੇਟ ਹੁੰਦਾ ਹੈ, ਇਸ ਲਈ ਬੈਂਗਨ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ ਭਾਵੇਂ ਬੈਂਗਨ ਦੀ ਸਬਜ਼ੀ ਖਾਓ ਜਾਂ ਜੂਸ ਪੀਓ, ਇਸ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਕੰਟਰੋਲ ਰਹੇਗੀ।

ਕੋਲੈਸਟ੍ਰੋਲ ਨੂੰ ਵੀ ਘੱਟ ਕਰੇ
ਬੈਂਗਨ ਦਾ ਜੂਸ ਤੁਹਾਡੇ ਸਰੀਰ ’ਚ ਕੋਲੈਸਟ੍ਰੋਲ ਨੂੰ ਵੀ ਘੱਟ ਕਰ ਸਕਦਾ ਹੈ। ਜਾਨਵਰਾਂ ’ਤੇ ਕੀਤੀ ਗਈ ਇਕ ਰਿਸਰਚ ਤੋਂ ਬਾਅਦ ਵਿਗਿਆਨੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਬੈਂਗਨ ਦੇ ਸੇਵਨ ਨਾਲ ਕੋਲੈਸਟ੍ਰੋਲ ਘਟ ਸਕਦਾ ਹੈ।

ਬਲੱਡ ਪ੍ਰੈਸ਼ਰ ਮਰੀਜ਼ਾਂ ਲਈ ਵੀ ਲਾਭਦਾਇਕ
ਬੈਂਗਨ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ’ਚ ਪੋਟਾਸ਼ੀਅਮ ਚੋਖੀ ਮਾਤਰਾ ’ਚ ਹੁੰਦਾ ਹੈ। ਰਿਸਰਚ ਦੱਸਦੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਦਾ ਇਕ ਵੱਡਾ ਕਾਰਣ ਸਰੀਰ ’ਚ ਪੋਟਾਸ਼ੀਅਮ ਦੀ ਕਮੀ ਅਤੇ ਸੋਡੀਅਮ ਦੀ ਬਹੁਤਾਤ ਹੈ।

ਘੱਟ ਹੋਵੇਗਾ ਹਾਰਟ ਅਟੈਕ ਦਾ ਖ਼ਤਰਾ
ਬੈਂਗਨ ’ਚ ਵਿਟਮਿਨ ਬੀ6, ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ ਅਤੇ ਸਾਇਟੋਨਿਊਟਰੀਐਂਟਸ ਆਦਿ ਦੀ ਮਾਤਰਾ ਚੋਖੀ ਹੁੰਦੀ ਹੈ। ਇਹ ਸਾਰੇ ਤੱਤ ਦਿਲ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਜੇਕਰ ਦਿਲ ਦੇ ਮਰੀਜ਼ ਰੋਜ਼ਾਨਾ ਇਕ ਕੱਪ ਬੈਂਗਨ ਦਾ ਜੂਸ ਪੀਂਦੇ ਹਨ ਤਾਂ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਭਵਿੱਖ ’ਚ ਕਾਰਡੀਓਵੈਸਕੁਲਰ ਬੀਮਾਰੀਆਂ (ਸੀ. ਵੀ. ਡੀ.) ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਬੈਂਗਨ ’ਚ ਫਲੈਵੋਨਾਈਡਸ ਦੀ ਮਾਤਰਾ ਵੀ ਚੋਖੀ ਹੁੰਦੀ ਹੈ।

ਬੈਂਗਨ ਦੇ ਨਿਯਮਿਤ ਸੇਵਨ ਨਾਲ ਸਰੀਰ ਦਾ ਖ਼ਰਾਬ ਕੋਲੈਸਟ੍ਰੋਲ ਖਤਮ ਹੋ ਜਾਂਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਦਸ਼ਾ ਨਾਂਹ ਦੇ ਬਰਾਬਰ ਹੁੰਦਾ ਹੈ। ਇਹ ਖੂਨ ਨੂੰ ਵੀ ਸਾਫ਼ ਕਰਦਾ ਹੈ।


Related News