ਸੁਰਜੀਤ ਕੌਰ ਅਠਵਾਲ ਕਤਲ ਮਾਮਲੇ ''ਚ ਭਰਾ ਨੇ ਕੀਤੀ ਹੋਰ ਡੂੰਘਾਈ ਨਾਲ ਜਾਂਚ ਦੀ ਮੰਗ

04/21/2018 12:48:05 PM

ਲੰਡਨ(ਰਾਜਵੀਰ ਸਮਰਾ)— ਸਹੁਰਿਆਂ ਵੱਲੋਂ-ਅਣਖ ਦੀ ਖ਼ਾਤਰ 20 ਸਾਲ ਪਹਿਲਾਂ ਭਾਰਤ ਲਿਜਾ ਕੇ ਕਤਲ ਕੀਤੀ ਬਰਤਾਨਵੀ ਨੂੰਹ ਸੁਰਜੀਤ ਕੌਰ ਅਠਵਾਲ ਦੇ ਮਾਮਲੇ 'ਚ ਬਰਤਾਨਵੀ ਪੁਲਸ ਪਾਸੋਂ ਹੋਰ ਜਾਂਚ ਦੀ ਮੰਗ ਕੀਤੀ ਗਈ ਹੈ। | ਹੀਥਰੋ ਹਵਾਈ ਅੱਡੇ 'ਤੇ ਕੰਮ ਕਰਨ ਵਾਲੀ 26 ਸਾਲਾ ਸੁਰਜੀਤ ਕੌਰ ਦੇ ਭਰਾ ਜਗਦੀਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਮ੍ਰਿਤਕਾ ਦੇ ਪਤੀ ਤੇ ਸੱਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਪਤੀ ਤੇ ਸੱਸ ਨੂੰ ਸ਼ੱਕ ਸੀ ਕਿ ਉਹ ਤਲਾਕ ਲੈਣ ਵਾਲੀ ਹੈ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਚਣ ਲਈ ਉਹ ਕਿਸੇ ਬਹਾਨੇ ਨਾਲ ਸੁਰਜੀਤ ਕੌਰ ਨੂੰ ਪੰਜਾਬ ਲੈ ਗਏ ਅਤੇ ਉੱਥੇ ਕਤਲ ਕਰਕੇ ਲਾਸ਼ ਦਰਿਆ 'ਚ ਸੁੱਟ ਦਿੱਤੀ।
47 ਸਾਲਾ ਜਗਦੀਸ਼ ਸਿੰਘ ਸਲੋਹ 'ਚ ਖ਼ਾਲਸਾ ਸਕੂਲ ਦੇ ਬਾਨੀਆਂ ਵਿਚੋਂ ਇਕ ਹਨ ਅਤੇ ਇਸ ਵੇਲੇ ਏਸ਼ੀਅਨ ਔਰਤਾਂ ਦੀ ਭਲਾਈ ਅਤੇ ਸੁਰੱਖਿਆ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ 'ਜੀਨਾ' ਨਾਲ ਜੁੜੇ ਹੋਏ ਹਨ। ਜਗਦੀਸ਼ ਨੇ ਕਿਹਾ ਕਿ ਬਰਤਾਨਵੀ ਪੁਲਸ ਨੇ ਉਸ ਦੀ ਭੈਣ ਸੁਰਜੀਤ ਕੌਰ ਦੇ ਕੇਸ ਵਿਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ, ਜਦ ਕਿ ਇਸ ਸਬੰਧੀ ਅਜੇ ਹੋਰ ਜਾਂਚ ਦੀ ਲੋੜ ਹੈ।


Related News