ਭਾਰਤ ''ਚ ਟਰੂਡੋ ਦੇ ਫਿੱਕੇ ਸਵਾਗਤ ਲਈ ਲਿਬਰਲ ਪਾਰਟੀ ਦੇ ਨੇਤਾ ਨੇ ਦੱਸਿਆ ਇਹ ਕਾਰਨ

02/21/2018 4:38:49 PM

ਟੋਰਾਂਟੋ (ਬਿਊਰੋ)— ਲਿਬਰਲ ਪਾਰਟੀ ਦੇ ਨੇਤਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਉੱਜਲ ਦੋਸਾਂਝ ਨੇ ਖਾਲਿਸਤਾਨ ਸਮਰਥਕਾਂ ਨਾਲ ਕੈਨੇਡੀਅਨ ਸਿਆਸਤਦਾਨਾਂ ਵੱਲੋਂ ਖੇਡੀ ਗਈ 'ਫੁੱਟਸੀ' 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਸਰਕਾਰ ਵੱਲੋਂ ਫਿੱਕਾ ਸਵਾਗਤ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਹੈ। ਮੰਗਲਵਾਰ ਨੂੰ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਬਿਆਨ ਵਿਚ ਦੋਸਾਂਝ ਨੇ ਕਿਹਾ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਦਖਲ ਨਹੀਂ ਦੇ ਸਕਦਾ। ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਅੰਦੋਲਨ ਪੰਜਾਬ ਅਤੇ ਭਾਰਤ ਵਿਚ ਕਾਫੀ ਲੰਮੇਂ ਸਮੇਂ ਤੱਕ ਚੱਲਿਆ ਸੀ। 
ਦੋਸਾਂਝ ਨੇ ਕਿਹਾ,''ਇਹ ਉਹੀ ਮੁੱਦਾ ਹੈ ਜੋ ਭਾਰਤ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈ। ਜੇ ਤੁਸੀਂ ਦੁਨੀਆ ਦੀ 6ਵੀਂ ਵੱਡੀ ਅਰਥ ਵਿਵਸਥਾ ਨਾਲ ਸੰਬੰਧ ਵਿਕਸਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ।'' ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਦੀ ਮੰਗ ਕਰਦੇ ਹੋਏ ਟਰੂਡੋ ਦੇ ਕਦਮ ਦਾ ਸਵਾਗਤ ਕਰਦੇ ਹੋਏ ਦੋਸਾਂਝ ਨੇ ਕਿਹਾ ਕਿ ਕੈਨੇਡਾ ਕੋਲ ਭਾਰਤ ਨਾਲ ਵਪਾਰ ਵਿਚ ਵਾਧੇ ਦੀ ਕਾਫੀ ਸੰਭਾਵਨਾ ਹੈ। ਅਮਰਿੰਦਰ ਨਾਲ ਇਕ ਮੀਟਿੰਗ ਉਸ ਦਿਸ਼ਾ ਵਿਚ ਇਕ ਕਦਮ ਹੋਵੇਗੀ। 
ਦੋਸਾਂਝ ਨੇ ਵੀ ਪ੍ਰਧਾਨ ਮੰਤਰੋ ਨਰਿੰਦਰ ਮੋਦੀ 'ਤੇ ਟਰੂਡੋ ਦਾ ਠੰਡਾ ਸਵਾਗਤ ਕਰਨ ਦੀਆਂ ਦਲੀਲਾਂ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਮੁਤਾਬਕ ਭਾਰਤ ਦਾ ਪ੍ਰਧਾਨ ਮੰਤਰੀ ਇਸ ਤੱਥ ਦਾ ਧਿਆਨ ਰੱਖਦਾ ਹੈ ਕਿ ਉਨ੍ਹਾਂ ਨੇ ਇਕ ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਸੀ ਅਤੇ ਦੂਜੀ ਵਾਰੀ ਕਿਹਾ ਸੀ ਕਿ ਅਸੀਂ ਉਨ੍ਹਾਂ ਨਾਲ ਬੈਠਕ ਵਿਚ ਦਿਲਚਸਪੀ ਨਹੀਂ ਰੱਖਦੇ ਹਾਂ। ਦੋਸਾਂਝ ਨੇ ਕਿਹਾ ਕਿ ਭਾਰਤੀ ਲੋਕ ਅੱਗੇ ਵੱਧੇ ਹਨ ਪਰ ਦੂਜੀ ਤੇ ਤੀਜੀ ਪੀੜ੍ਹੀ ਦੇ ਕੈਨੇਡੀਅਨ ਲੋਕ ਆਪਣੇ ਸੋਚ ਨਹੀਂ ਬਦਲ ਸਕੇ ਹਨ ਅਤੇ ਉਹ ਖਾਲਿਤਾਨ ਚਾਹੁੰਦੇ ਹਨ। ਪੰਜਾਬ ਅਤੇ ਭਾਰਤ ਵਿਚ ਰਹਿੰਦੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਹਨ। ਇਸ ਮੁੱਦੇ 'ਤੇ ਕੈਨੇਡਾ ਭਾਰਤ ਵਿਚ ਮਜ਼ਾਕ ਦਾ ਪਾਤਰ ਬਣਦਾ ਜਾ ਰਿਹਾ ਹੈ।


Related News