''ਸੁਪਰ ਫਰਟਾਈਲ ਮਦਰ'', 28 ਦਿਨਾਂ ਦੇ ਵਕਫ਼ੇ ''ਚ 2 ਵਾਰ ਗਰਭਵਤੀ ਹੋਈ ਔਰਤ, ਦਿੱਤਾ ਧੀਆਂ ਨੂੰ ਜਨਮ

Tuesday, May 23, 2023 - 09:29 AM (IST)

''ਸੁਪਰ ਫਰਟਾਈਲ ਮਦਰ'', 28 ਦਿਨਾਂ ਦੇ ਵਕਫ਼ੇ ''ਚ 2 ਵਾਰ ਗਰਭਵਤੀ ਹੋਈ ਔਰਤ, ਦਿੱਤਾ ਧੀਆਂ ਨੂੰ ਜਨਮ

ਲੰਡਨ (ਵਿਸ਼ੇਸ਼)- ਸੁਪਰ ਫਰਟਾਈਲ ਮਦਰ ਦਾ ਇਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ 28 ਦਿਨਾਂ ਦੇ ਵਕਫੇ ਦੌਰਾਨ 2 ਵਾਰ ਗਰਭਵਤੀ ਹੋਈ ਅਤੇ ਉਸ ਨੇ 2 ਧੀਆਂ ਨੂੰ ਜਨਮ ਦਿੱਤਾ ਹੈ। ਹੇਅਰਫੋਰਡਸ਼ਾਇਰ ਦੇ ਲਿਓਮਿਸਟਰ ਨਿਵਾਸੀ 30 ਸਾਲਾ ਸੌਫੀ ਸਮਾਲ ਅਤੇ ਉਸ ਦੇ 34 ਸਾਲਾ ਪਤੀ ਜੋਨਾਥਨ ਸਾਲ 2019 ਤੋਂ ਹੀ ਆਪਣੇ ਦੂਜੇ ਬੱਚੇ ਲਈ ਕੋਸ਼ਿਸ਼ ਕਰ ਰਹੇ ਸਨ। ਹੁਣ ਉਨ੍ਹਾਂ ਦੇ ਘਰ 2 ਧੀਆਂ ਨੇ ਜਨਮ ਲਿਆ ਹੈ। ਦੋਵਾਂ ਦਾ ਇਕ ਬੇਟਾ ਆਸਕਰ 6 ਸਾਲ ਦਾ ਹੈ। ਡਾਕਟਰਾਂ ਦਾ ਕਹਿਣਾ ਹੈ ਇਕ ਮਹੀਨੇ ਦੇ ਵਕਫੇ ’ਤੇ 2 ਬੱਚਿਆਂ ਦਾ ਇਕ ਹੀ ਕੁੱਖ ’ਚ ਆਉਣਾ ਬਹੁਤ ਹੀ ਦੁਰਲੱਭ ਮਾਮਲਾ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਪਹਿਲੇ ਗਰਭਧਾਰਨ ਤੋਂ ਕੁਝ ਹਫ਼ਤੇ ਬਾਅਦ ਦੂਜਾ ਗਰਭਧਾਰਨ ਹੁੰਦਾ ਹੈ। ਇਹ ਬੱਚੇ ਜੁੜਵਾਂ ਨਹੀਂ ਕਹਾਉਂਦੇ। ਇਹ ਬੇਹੱਦ ਅਨੋਖਾ ਮਾਮਲਾ ਹੈ।

ਇਹ ਵੀ ਪੜ੍ਹੋ: ਸਕੂਲ ਹੋਸਟਲ 'ਚ ਲੱਗੀ ਭਿਆਨਕ ਅੱਗ, 20 ਬੱਚਿਆਂ ਦੀ ਦਰਦਨਾਕ ਮੌਤ, ਕਈ ਲਾਪਤਾ

ਸੋਫੀ ਦੱਸਦੀ ਹੈ ਕਿ ਜਦੋਂ ਉਹ ਪਹਿਲੀ ਵਾਰ ਗਰਭਵਤੀ ਹੋਈ ਤਾਂ ਸਿਰ ’ਚ ਕਾਫ਼ੀ ਤੇਜ਼ ਦਰਦ ਹੋਣ ਲੱਗਾ ਸੀ। ਸਰੀਰ ’ਚ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਹੋਣ ਲੱਗੀਆਂ। ਉਸ ਨੇ ਕਿਹਾ ਕਿ ਹਾਲਤ ਇੰਨੀ ਖ਼ਰਾਬ ਹੋ ਗਈ ਕਿ 7 ਹਫਤਿਆਂ ’ਚ 8 ਵਾਰ ਹਸਪਤਾਲ ’ਚ ਦਾਖ਼ਲ ਹੋਣਾ ਪਿਆ। 120 ਘੰਟੇ ਤੱਕ ਡ੍ਰਿਪ ਲੱਗੀ। ਬਾਅਦ ’ਚ ਟੈਸਟ ਕੀਤਾ ਤਾਂ ਗਰਭਵਤੀ ਸੀ। ਹਾਲਾਂਕਿ ਡਾਕਟਰਾਂ ਨੇ ਕੁਝ ਹੋਰ ਵੀ ਵੇਖਿਆ। ਉਨ੍ਹਾਂ ਨੇ ਤੁਰੰਤ ਸਕੈਨ ਕਰਾਉਣ ਦੀ ਸਲਾਹ ਦਿੱਤੀ। ਪਤਾ ਲੱਗਾ ਕਿ ਉਸ ਦੀ ਕੁੱਖ ’ਚ ਇਕ ਨਹੀਂ ਦੋ ਬੱਚੇ ਪਲ ਰਹੇ ਹਨ। ਡਾਕਟਰ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਦੋਵਾਂ ਦਾ ਆਕਾਰ ਵੱਖ-ਵੱਖ ਸੀ ਅਤੇ ਉਮਰ ਵੀ ਵੱਖ-ਵੱਖ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: UK ਦੇ ਸ਼ਹਿਰ ਕਾਵੈਂਟਰੀ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

ਸੁਪਰਫੀਟੇਸ਼ਨ

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਗਰਭਧਾਰਨ ਸੁਪਰਫੀਟੇਸ਼ਨ ਕਹਾਉਂਦਾ ਹੈ। ਅਜਿਹੇ ਵਿਚ ਇਕ ਗਰਭਧਾਰਨ ਤੋਂ ਬਾਅਦ ਬਹੁਤ ਹੀ ਦੁਰਲੱਭ ਮਾਮਲਿਆਂ ਵਿਚ ਦੂਜਾ ਐੱਗ ਵੀ ਸਪਰਮ ਨਾਲ ਫਰਟਾਈਲ ਹੋ ਕੇ ਕੁੱਖ ਵਿਚ ਸਥਾਪਤ ਹੋ ਜਾਂਦਾ ਹੈ। ਮਾਹਵਾਰੀ ਚੱਕਰ ਵਿਚ ਦੂਜਾ ਐੱਗ ਬਣਨ ਵਿਚ 4 ਹਫ਼ਤਿਆਂ ਦਾ ਵਕਫ਼ਾ ਰਹਿੰਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਗਰਭਧਾਰਨ ਹੁੰਦਿਆਂ ਹੀ ਦੂਜਾ ਐੱਗ ਬਣਨ ਦੀ ਪ੍ਰਕਿਰਿਆ ਗਰਭਕਾਲ ਤੱਕ ਰੁੱਕ ਜਾਂਦੀ ਹੈ। ਇਸ ਲਈ ਸੁਪਰਫੀਟੇਸ਼ਨ ਦਾ ਮਾਮਲਾ ਬਹੁਤ ਹੀ ਦੁਰਲੱਭ ਮਾਮਲਾ ਮੰਨਿਆ ਜਾਂਦਾ ਹੈ। ਦੂਜੇ ਪਾਸੇ ਜੁੜਵਾਂ ਗਰਭਧਾਰਨ ਵਿਚ ਇਕ ਸਮੇਂ 'ਤੇ ਨਿਕਲੇ ਐੱਗ ਵੱਖ-ਵੱਖ ਸਪਰਮਜ਼ ਨਾਲ ਫਰਟਾਈਲ ਹੁੰਦੇ ਹਨ ਪਰ ਉਨ੍ਹਾਂ ਦਾ ਵਿਕਾਸ ਬਰਾਬਰ ਹੁੰਦਾ ਹੈ, ਜਦੋਂਕਿ ਸੁਪਰਫੀਟੇਸ਼ਨ ਵਿਚ ਦੋਵੇਂ ਵਿਕਾਸ ਦੇ ਵੱਖ-ਵੱਖ ਪੜਾਅ ਵਿਚ ਹੁੰਦੇ ਹਨ।

ਇਹ ਵੀ ਪੜ੍ਹੋ: ਪਤੀ 'ਤੇ ਨਜ਼ਰ ਰੱਖਣ ਲਈ ਐਪ ਲਿਆਉਣ ਦੀ ਤਿਆਰੀ 'ਚ ਸਰਕਾਰ, ਇਸੇ ਸਾਲ ਹੋ ਸਕਦੀ ਹੈ ਲਾਂਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News