ਬ੍ਰਿਟਿਸ਼ PM ਦੇ ਅਹੁਦੇ ਦੀ ਦੌੜ : ਦੂਜੇ ਪੜਾਅ 'ਚ ਜਿੱਤ ਨਾਲ ਸੁਨਕ ਦੀ ਪਕੜ ਹੋਈ ਹੋਰ ਮਜ਼ਬੂਤ ​

Friday, Jul 15, 2022 - 11:29 AM (IST)

ਲੰਡਨ (ਏਜੰਸੀ)- ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਬੋਰਿਸ ਜਾਨਸਨ ਦੀ ਜਗ੍ਹਾ ਲੈਣ ਦੀ ਦੌੜ ਵਿਚ ਰਿਸ਼ੀ ਸੁਨਕ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ। ਵੀਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਵਿਚ ਉਹ 101 ਵੋਟਾਂ ਨਾਲ ਮੁੜ ਜੇਤੂ ਰਹੇ। ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਇਸ ਮੁਕਾਬਲੇ ਵਿਚ ਹੁਣ ਸਿਰਫ਼ 5 ਉਮੀਦਵਾਰ ਹੀ ਬਚੇ ਹਨ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸਭ ਤੋਂ ਘੱਟ 27 ਵੋਟਾਂ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੌੜ ਤੋਂ ਬਾਹਰ ਹੋ ਗਈ ਹੈ।

ਇਹ ਵੀ ਪੜ੍ਹੋ: ਮਹਿੰਗਾਈ ਤੋਂ ਤੰਗ ਆ ਕੇ ਔਰਤ ਨੇ ਕਿਰਾਏ ’ਤੇ ਦੇਣਾ ਸ਼ੁਰੂ ਕੀਤਾ ਆਪਣਾ ਪਤੀ

ਸੰਸਦ ਮੈਂਬਰਾਂ ਵੱਲੋਂ ਦੂਜੇ ਪੜਾਅ ਦੀ ਵੋਟਿੰਗ ਦੇ ਬਾਅਦ ਅੱਗੇ ਵਧਦੇ ਇਸ ਮੁਕਾਬਲੇ ਵਿਚ ਸੁਨਕ ਦੇ ਇਲਾਵਾ ਵਪਾਰ ਮੰਤਰੀ ਪੇਨੀ ਮੋਰਡੁਐਂਟ (83 ਵੋਟਾਂ), ਵਿਦੇਸ਼ ਮੰਤਰੀ ਲਿਜ ਟਰਸ (64 ਵੋਟਾਂ), ਸਾਬਕਾ ਮੰਤਰੀ ਕੇਮੀ ਬਾਡੇਨੋਕ (49 ਵੋਟਾਂ) ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟੌਮ ਟੁਗੇਨਡੈਟ (32 ਵੋਟਾਂ) ਬਚੇ ਹਨ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿਚਾਲੇ ਵੋਟਿੰਗ ਦੇ ਅਗਲੇ 5 ਪੜਾਅ ਪੂਰੇ ਹੋਣ ਦੇ ਨਾਲ ਹੀ ਆਗਾਮੀ ਵੀਰਵਾਰ ਤੱਕ ਸਿਰਫ਼ 2 ਨੇਤਾ ਇਸ ਦੌੜ ਵਿਚ ਰਹਿ ਜਾਣਗੇ।

ਇਹ ਵੀ ਪੜ੍ਹੋ: ਪਾਕਿ 'ਚ ਸੈਂਕੜੇ ਗੁਰਦੁਆਰਿਆਂ ਨੂੰ ਕੀਤਾ ਗਿਆ ਬਰਬਾਦ, ਪਵਿੱਤਰ ਅਸਥਾਨਾਂ ਦੀ ਇਸ ਕੰਮ ਲਈ ਕੀਤੀ ਜਾ ਰਹੀ ਵਰਤੋਂ

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆ ਹੋਈਆਂ ਹਨ ਕਿ ਬ੍ਰੇਵਰਮੈਨ ਅਤੇ ਉਨ੍ਹਾਂ ਦੇ ਸਮਰਥਕ ਕਿਸ ਦੇ ਪੱਖ ਵਿਚ ਜਾਣਗੇ ਅਤੇ ਉਨ੍ਹਾਂ ਨੂੰ ਮਿਲੀਆਂ 27 ਵੋਟਾਂ 5 ਉਮੀਦਵਾਰਾਂ ਵਿਚੋਂ ਕਿਸ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ। ਸੁਨਕ (42) ਨੇ ਪਹਿਲਾਂ ਇਕ ਇੰਟਰਵਿਊ ਵਿਚ ਕਿਹਾ ਸੀ, 'ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਕੀਰ ਸਟਾਰਮਰ (ਵਿਰੋਧੀ ਲੇਬਰ ਪਾਰਟੀ ਦੇ ਨੇਤਾ) ਨੂੰ ਹਰਾਉਣ ਅਤੇ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਮੈਂ ਸਰਵਸ੍ਰੇਸ਼ਠ ਵਿਅਕਤੀ ਹਾਂ।' ਬ੍ਰਿਟੇਨ ਦੇ ਬ੍ਰਿਟਿਸ਼ ਭਾਰਤੀ ਸਾਬਕਾ ਵਿੱਤ ਮੰਤਰੀ ਅਤੇ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਸੁਨਕ ਆਖ਼ਰੀ 2 ਉਮੀਦਵਾਰਾਂ ਵਿਚ ਸ਼ਾਮਲ ਹੋ ਸਕਦੇ ਹਨ। ਜਾਨਸਨ ਦੇ ਉੱਤਰਾਧਿਕਾਰੀ ਦਾ ਨਾਮ 5 ਸਤੰਬਰ ਤੱਕ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ: ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News