ਨਵਾਂ ਖ਼ੁਲਾਸਾ: ਅਵਤਾਰ ਖੰਡਾ ਦੀ ਮੌਤ ਤੋਂ ਪਹਿਲਾਂ ਸੁਨਕ ਨੇ ਬਰਤਰਫ ਕੀਤਾ ਸੀ ਭਾਰਤੀ ਖੁਫ਼ੀਆ ਅਧਿਕਾਰੀ
Saturday, Dec 02, 2023 - 09:43 AM (IST)
ਲੰਡਨ (ਇੰਟ.) : ਅਮਰੀਕਾ ’ਚ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਵਿਚ ਇਕ ਭਾਰਤੀ ਸਮੱਗਲਰ ਨਿਖਿਲ ਗੁਪਤਾ ਦੀ ਗ੍ਰਿਫ਼ਤਾਰੀ ਦੇ ਅਮਰੀਕੀ ਦਾਅਵੇ ਤੋਂ ਬਾਅਦ ਹੁਣ ਮੀਡੀਆ ਵਿਚ ਹੈਰਾਨੀਜਨਕ ਨਵੀਂ ਜਾਣਕਾਰੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਕ ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਵਿਚ ਖ਼ਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਦੇ ਸਮੇਂ ਦੇ ਨੇੜੇ-ਤੇੜੇ ਉਥੋਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਭਾਰਤੀ ਖੁਫੀਆ ਅਧਿਕਾਰੀ ਨੂੰ ਬ੍ਰਿਟੇਨ ਤੋਂ ਬਰਤਰਫ ਕਰ ਦਿੱਤਾ ਸੀ ਪਰ ਉਸਨੂੰ ਦੇਸ਼ ’ਚੋਂ ਕੱਢੇ ਜਾਣ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੋਣ ਦਿੱਤੀ ਸੀ। ਇਸ ਖ਼ਬਰ ਨਾਲ ਬ੍ਰਿਟੇਨ ਸਥਿਤ ਕੱਟੜਪੰਥੀ ਸਿੱਖ ਸੰਗਠਨਾਂ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਸਵਾਲ ਕੀਤਾ ਹੈ ਕਿ ਕੀ ਰਿਸ਼ੀ ਸੁਨਕ ਬ੍ਰਿਟੇਨ ਵਿਚ ਭਾਰਤ ਦੀ ਸਿੱਖ-ਵਿਰੋਧੀ ਦਖਲਅੰਦਾਜ਼ੀ ਦੇ ਸਬੂਤ ਲੁਕਾ ਰਹੇ ਹਨ?
ਇਹ ਵੀ ਪੜ੍ਹੋ : ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ
ਸਿੱਖ ਪ੍ਰੈੱਸ ਐਸੋਸੀਏਸ਼ਨ ਦੇ ਸੀਨੀਅਰ ਪ੍ਰੈੱਸ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਿਕ ਬ੍ਰਿਟੇਨ ਦੇ ਸਿੱਖ ਸੰਗਠਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਭਾਰਤੀ ਖੁਫੀਆ ਅਧਿਕਾਰੀ ਨੂੰ ਬ੍ਰਿਟੇਨ ਛੱਡਣ ਲਈ ਕਿਹਾ ਗਿਆ ਸੀ, ਜਿਸ ਤੋਂ ਕੁਝ ਹੀ ਦਿਨਾਂ ਬਾਅਦ ਦੋ ਸਿੱਖ ਵਰਕਰਾਂ (ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ) ਦੀ ਮੌਤ ਨੇ ਸਿੱਖਾਂ ਨੂੰ ਸਦਮੇ ਵਿਚ ਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਰਿਸ਼ੀ ਸੁਨਕ ਤੋਂ ਜਵਾਬ ਦੀ ਮੰਗ ਕਰੇਗਾ ਕਿ ਭਾਰਤੀ ਖੁਫੀਆ ਅਧਿਕਾਰੀ ਦੀ ਇਸ ਬਰਤਰਫੀ ਦੀ ਜਾਣਕਾਰੀ ਜਨਤਕ ਕਿਉਂ ਨਹੀਂ ਕੀਤੀ ਗਈ? ਭਾਰਤੀ ਖੁਫੀਆ ਅਧਿਕਾਰੀ ਬ੍ਰਿਟੇਨ ਵਿਚ ਅਜਿਹਾ ਕੀ ਕਰ ਰਿਹਾ ਸੀ ਕਿ ਉਸ ਨੂੰ ਦੇਸ਼ ’ਚੋਂ ਕੱਢਿਆ ਗਿਆ? ਹੁਣ ਬ੍ਰਿਟੇਨ ਵਿਚ ਰਾਅ ਦੀ ਕੀ ਮੌਜੂਦਗੀ ਹੈ? ਮੀਡੀਆ ਵਿਚ ਕੀਤੇ ਜਾ ਰਹੇ ਦਾਅਵੇ ’ਤੇ ਨਾ ਤਾਂ ਪ੍ਰਧਾਨ ਮੰਤਰੀ ਸੁਨਕ ਦੇ ਦਫ਼ਤਰ ਵੱਲੋਂ ਅਤੇ ਨਾ ਹੀ ਭਾਰਤ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਏਡਜ਼ ਦੇ ਹੈਰਾਨ ਕਰਨ ਵਾਲੇ ਅੰਕੜੇ, ਬੇਹੱਦ ਚਿੰਤਾਜਨਕ ਰਿਪੋਰਟ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8