ਭਾਰਤ ’ਚ ਅੱਖਾਂ ਦੇ ਤਾਰੇ ਬਣੇ ਰਿਸ਼ੀ ਸੁਨਕ ’ਤੇ ਬ੍ਰਿਟਿਸ਼ ਪਾਰਲੀਮੈਂਟ ’ਚ ਤਿੱਖੇ ਸਵਾਲਾਂ ਦੀ ਵਾਛੜ
Thursday, Sep 14, 2023 - 09:50 AM (IST)
ਲੰਡਨ- ਜੀ-20 ਸਮਿਟ ਵਿਚ ਹਿੱਸਾ ਲੈਣ ਆਏ ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਵਤੀਰੇ ਤੇ ਨਿਮਰਤਾ ਨਾਲ ਭਾਰਤ ਵਿਚ ਖੂਬ ਸੁਰਖੀਆਂ ਬਟੋਰੀਆਂ ਅਤੇ ਸੋਸ਼ਲ ਮੀਡੀਆ ’ਤੇ ਵੀ ਉਹ ਪਾਜ਼ੇਟਿਵ ਰੂਪ ’ਚ ਸੁਰਖ਼ੀਆਂ ਵਿਚ ਰਹੇ ਪਰ ਉਨ੍ਹਾਂ ਦੀ ਵਤਨ ਵਾਪਸੀ ’ਤੇ ਆਪਣੇ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਮੈਬਰਾਂ ਨੇ ਉਨ੍ਹਾਂ ’ਤੇ ਤਿੱਖੇ ਸਵਾਲਾਂ ਦੀ ਵਾਛੜ ਕਰ ਦਿੱਤੀ। ਰਿਸ਼ੀ ਸੁਨਕ ’ਤੇ ਸਦਨ ਵਿਚ ਆਪਣੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੇ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਤਿੱਖੀ ਨੁਕਤਾਚੀਨੀ ਮਗਰੋਂ PM ਟਰੂਡੋ ਦਾ ਪਹਿਲਾ ਬਿਆਨ ਆਇਆ ਸਾਹਮਣੇ
ਭਾਰਤ ’ਚ ਆਯੋਜਿਤ ਹੋਈ ਜੀ-20 ਸਮਿਟ ਕੌਮਾਂਤਰੀ ਪੱਧਰ ’ਤੇ ਚੱਲ ਰਹੇ ਗੰਭੀਰ ਮੁੱਦਿਆਂ ਨੂੰ ਉਠਾਉਣ ਦਾ ਇਕ ਬਿਹਤਰੀਨ ਮੌਕਾ ਸੀ। ਇਸ ਵਿਚ ਰੂਸ ਵਲੋਂ ਯੂਕ੍ਰੇਨ ਵਿਚ ਕੀਤੀ ਗਈ ਘੁਸਪੈਠ ਦੇ ਮਾਮਲੇ ਨੂੰ ਸਖਤੀ ਨਾਲ ਉਠਾਇਆ ਜਾ ਸਕਦਾ ਸੀ। ਇਸ ਤੋਂ ਇਲਾਵਾ ਰਿਨਿਊਬਲ ਐਨਰਜੀ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਚੱਲ ਰਹੇ ਯਤਨਾਂ ਨੂੰ ਗੰਭੀਰਤਾ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਸੀ ਪਰ ਜੀ-20 ਦਾ ਸਾਂਝਾ ਮੈਨੀਫੈਸਟੋ ਇਕ ਕਮਜ਼ੋਰ ਦਸਤਾਵੇਜ਼ ਸਾਬਤ ਹੋਇਆ ਹੈ ਅਤੇ ਇਸ ਦੀ ਭਾਸ਼ਾ ਯਕੀਨੀ ਤੌਰ ’ਤੇ ਦਿਲ ਤੋੜਨ ਵਾਲੀ ਹੈ। ਇਹ ਪਿਛਲੇ ਸਾਲ ਬਾਲੀ ਵਿਚ ਹੋਏ ਸਾਂਝੇ ਐਲਾਨ ਦੇ ਮੁਕਾਬਲੇ ਕਮਜ਼ੋਰ ਜਾਪਦੀ ਹੈ। ਇਸ ਤੋਂ ਇਲਾਵਾ ਜੀ-20 ਸਮਿਟ ਵਿਚ ਚੀਨ ਦੇ ਬੀ. ਆਰ. ਆਈ. ਪ੍ਰਾਜੈਕਟ ਨੂੰ ਜਵਾਬ ਦੇਣ ਲਈ ਨਵੇਂ ਆਰਥਿਕ ਗਲਿਆਰੇ ਦੇ ਐਲਾਨ ਵੇਲੇ ਰਿਸ਼ੀ ਸੁਨਕ ਦਾ ਉੱਥੇ ਨਾ ਹੋਣਾ ਵੀ ਯੂ. ਕੇ. ਦੀ ਅਹਿਮਿਅਤ ਨੂੰ ਘੱਟ ਕਰਨ ਵਾਲਾ ਰਿਹਾ ਹੈ।
–ਕੀਰ ਸਟਾਰਮਰ, ਨੇਤਾ ਵਿਰੋਧੀ ਧਿਰ, ਯੂ. ਕੇ.
ਇਹ ਵੀ ਪੜ੍ਹੋ: ਲੀਬੀਆ 'ਚ ਤੂਫਾਨ 'ਡੈਨੀਅਲ' ਨੇ ਮਚਾਈ ਤਬਾਹੀ, 5000 ਤੋਂ ਵੱਧ ਲੋਕਾਂ ਦੀ ਮੌਤ, 10,000 ਲਾਪਤਾ
ਰੂਸ ਵਲੋਂ ਯੂਕ੍ਰੇਨ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਜਿਨ੍ਹਾਂ 44 ਦੇਸ਼ਾਂ ਨੇ ਰੂਸ ’ਤੇ ਆਰਥਿਕ ਪਾਬੰਦੀ ਲਾਉਣ ਦੀ ਵਕਾਲਤ ਕੀਤੀ ਸੀ, ਉਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ ਪਰ ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਰਿਹਾ ਹੈ ਅਤੇ ਇਸੇ ਤੇਲ ਨੂੰ ਰਿਫਾਈਨ ਕਰ ਕੇ ਮੁੜ ਯੂਰਪੀ ਦੇਸ਼ਾਂ ਨੂੰ ਵੇਚ ਰਿਹਾ ਹੈ। ਕੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਹ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾਇਆ ਹੈ?
–ਰਹਿਮਾਨ ਚਿਸ਼ਤੀ, ਸੰਸਦ ਮੈਂਬਰ, ਕੰਜ਼ਰਵੇਟਿਵ ਪਾਰਟੀ
ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਨੇ ਮੰਗਿਆ ਪੁਲਸ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੇਰਵਾ, ਰੱਖਿਆ 1 ਲੱਖ ਰੁਪਏ ਦਾ ਇਨਾਮ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜੀ-20 ਦੇ ਸਾਂਝੇ ਮੈਨੀਫੈਸਟੋ ਦੀ ਭਾਸ਼ਾ ’ਤੇ ਸਵਾਲ ਉਠਾਏ ਹਨ ਅਤੇ ਇਸ ਨੂੰ ਇਕ ਕਮਜ਼ੋਰ ਦਸਤਾਵੇਜ਼ ਦੱਸਿਆ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਾਡੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜਸਟਿਨ ਟਰੂਡੋ ਦੇ ਬਿਆਨ ਨਾਲ ਇਤਫਾਕ ਰੱਖਦੇ ਹਨ?
–ਰਿਚਰਡ ਫੋਰਡ, ਸੰਸਦ ਮੈਂਬਰ, ਲਿਬਰਲ ਡੈਮੋਕ੍ਰੇਟ
ਸਕਾਟਲੈਂਡ ਦਾ ਨਾਗਰਿਕ ਜਗਤਾਰ ਸਿੰਘ ਜੌਹਲ ਭਾਰਤ ਦੀ ਜੇਲ੍ਹ ਵਿਚ ਬੰਦ ਹੈ ਅਤੇ ਯੂਨਾਈਟਿਡ ਨੇਸ਼ਨ ਨੇ ਭਾਰਤ ਵਲੋਂ ਕੀਤੀ ਗਈ ਉਸ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਕੀ ਸਾਡੇ ਪ੍ਰਧਾਨ ਮੰਤਰੀ ਨੇ ਇਹ ਮਾਮਲਾ ਜੀ-20 ਦੀ ਬੈਠਕ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਇਆ ਹੈ?
- ਅਲੇਸ਼ੀਆ ਕੇਰਨ, ਸੰਸਦ ਮੈਂਬਰ, ਕੰਜ਼ਰਵੇਟਿਵ ਪਾਰਟੀ
ਇਹ ਵੀ ਪੜ੍ਹੋ: ਕੈਨੇਡਾ 'ਚ 2 ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ, 2019 'ਚ ਕੀਤਾ ਸੀ ਕਤਲ
ਅਸੀਂ ਇਸ ਬੈਠਕ ਦੌਰਾਨ ਯੂ. ਕੇ. ਦੇ ਹਿੱਤਾਂ ਵਾਲੇ ਸਾਰੇ ਮੁੱਦੇ ਉਠਾਏ ਹਨ ਅਤੇ ਇਨ੍ਹਾਂ ਵਿਚ ਕਾਫ਼ੀ ਤਰੱਕੀ ਵੀ ਕੀਤੀ ਹੈ। ਅਸੀਂ ਰੂਸ ਵਲੋਂ ਯੂਕ੍ਰੇਨ ’ਤੇ ਥੋਪੀ ਗਈ ਗੈਰ-ਕਾਨੂੰਨੀ ਜੰਗ ਨੂੰ ਹਮੇਸ਼ਾ ਢੁਕਵੇਂ ਕੌਮਾਂਤਰੀ ਮੰਚਾਂ ’ਤੇ ਉਠਾਇਆ ਹੈ ਅਤੇ ਅੱਗੇ ਵੀ ਉਠਾਉਂਦੇ ਰਹਾਂਗੇ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੀ-20 ਦੇਸ਼ਾਂ ਦਾ ਸਮੂਹ ਹੈ ਅਤੇ ਜ਼ਾਹਿਰ ਹੈ ਕਿ ਇਸ ਵਿਚ ਸਿਰਫ ਇਕ ਦੇਸ਼ ਨੂੰ ਪੂਰੀ ਤਰਜੀਹ ਨਹੀਂ ਮਿਲ ਸਕਦੀ ਅਤੇ ਇਹ ਜ਼ਰੂਰੀ ਨਹੀਂ ਕਿ ਸਾਰੇ ਦੇਸ਼ ਇਕ ਦੇਸ਼ ਵਲੋਂ ਉਠਾਏ ਗਏ ਮੁੱਦਿਆਂ ਤੇ ਮਾਮਲਿਆਂ ’ਤੇ ਸਹਿਮਤ ਹੋਣ ।
–ਰਿਸ਼ੀ ਸੁਨਕ, ਪ੍ਰਧਾਨ ਮੰਤਰੀ ਯੂ. ਕੇ.
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।