ਅਮਰੀਕਾ ''ਚ ਗਰਮੀ ਨੇ ਤੋੜਿਆ 111 ਸਾਲ ਦਾ ਰਿਕਾਰਡ, ਲੋਕਾਂ ਨੇ ਕੀਤਾ ਸਮੁੰਦਰੀ ਤੱਟਾਂ ਦਾ ਰੁਖ

04/02/2021 11:03:55 PM

ਵਾਸ਼ਿੰਗਟਨ-ਅਮਰੀਕਾ 'ਚ 122 ਸਾਲ ਦੀ ਰਿਕਾਰਡ ਬਰਫਬਾਰੀ ਦੇ 55 ਦਿਨ ਬਾਅਦ ਗਰਮੀ ਨੇ 111 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਥੇ ਦਾ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਤੇਜ਼ੀ ਨਾਲ ਵਧੀ ਇਸ ਗਰਮੀ ਕਾਰਣ ਲੋਕ ਸਮੁੰਦਰੀ ਤੱਟਾਂ ਵੱਖ ਰੁਖ ਕਰਨ ਲੱਗੇ ਹਨ। ਮੌਸਮ ਵਿਭਾਗ ਮੁਤਾਬਕ ਅਮਰੀਕਾ 'ਚ ਮਾਰਚ-ਅਪ੍ਰੈਲ 'ਚ ਤਾਪਮਾਨ 22 ਤੋਂ 25 ਡਿਗਰੀ ਦਰਮਿਆਨ ਰਹਿੰਦਾ ਹੈ ਪਰ ਇਸ ਸਾਲ ਇਹ 33 ਡਿਗਰੀ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ

ਇਥੇ ਪਿਛਲੇ ਸਾਲਾਂ ਦੀ ਤੁਲਨਾ 'ਚ 7-8 ਡਿਗਰੀ ਤੱਕ ਜ਼ਿਆਦਾ ਹੈ। ਸੈਨ ਡਿਏਗੋ ਸਥਿਤ ਨੈਸ਼ਨਲ ਵੈਦਰ ਸਰਵਿਸ ਦੇ ਮੌਮਸ ਵਿਗਿਆਨੀ ਮਾਰਕ ਮੀਡੇ ਨੇ ਦੱਸਿਆ ਕਿ ਇਸ ਸਾਲ ਸਰਦੀਆਂ 'ਚ ਰਿਕਾਰਡ ਬਰਫਬਾਰੀ ਤਾਂ ਹੋਈ ਪਰ ਸਰਦੀ ਅਚਾਨਕ ਖਤਮ ਹੋ ਗਈ। ਇਸ ਕਾਰਣ ਅਮਰੀਕਾ ਅਤੇ ਯੂਰਪ 'ਚ ਹੀਟਵੇਵ ਚੱਲਣ ਲੱਗੀ। ਮੀਡੇ ਮੁਤਾਬਕ ਬੁੱਧਵਾਰ ਨੂੰ ਸੈਨ ਡਿਏਗੋ 'ਚ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਇਥੇ 1910 'ਚ 31 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਅਮਰੀਕਾ 'ਚ 5 ਫੁੱਟ ਤੱਕ ਬਰਫਬਾਰੀ ਹੋਈ ਸੀ।

ਇਹ ਵੀ ਪੜ੍ਹੋ-ਫਿਰ ਵਿਵਾਦਾਂ 'ਚ ਘਿਰੀ ਐਸਟ੍ਰਾਜੇਨੇਕਾ, ਵੈਕਸੀਨ ਲੱਗਣ ਤੋਂ ਬਾਅਦ ਫਿਰ ਸਾਹਮਣੇ ਆਏ ਖੂਨ ਦੇ ਥੱਕੇ ਜੰਮਣ ਦੇ 25 ਨਵੇਂ ਮਾਮਲੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News