ਗੁਰਪਤਵੰਤ ਪੰਨੂੰ ਦੀ ਮੌਤ ਦੀਆਂ ਖ਼ਬਰਾਂ ਦਾ ਸੁੱਖੀ ਚਾਹਲ ਨੇ ਕੀਤਾ ਖੰਡਨ, ਟਵੀਟ ਕਰ ਕਹੀ ਇਹ ਗੱਲ
Wednesday, Jul 05, 2023 - 09:10 PM (IST)

ਇੰਟਰਨੈਸ਼ਨਲ ਡੈਸਕ: ਅੱਜ ਸ਼ਾਮ ਤੋਂ ਸੋਸ਼ਲ ਮੀਡੀਆ 'ਤੇ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ 'ਚ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹਾਲਾਂਕਿ ਇਨ੍ਹਾਂ ਖ਼ਬਰਾਂ ਦੀ ਕੋਈ ਪੁਸ਼ਟੀ ਨਹੀਂ ਸੀ ਹੋ ਸਕੀ। ਇਸ ਵਿਚਾਲੇ ਹੁਣ 'ਦਿ ਖ਼ਾਲਸਾ ਟੁਡੇ' ਦੇ ਮੁੱਖ ਸੰਪਾਦਕ ਸੁੱਖੀ ਚਾਹਲ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਗੁਰਪਤਵੰਤ ਸਿੰਘ ਪੰਨੂੰ ਦੀ ਮੌਤ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਉਲਟਫ਼ੇਰ, ਡਿੱਗ ਸਕਦੀ ਹੈ ਸ਼ਿੰਦੇ ਸਰਕਾਰ! ਭਾਜਪਾ ਆਗੂ ਨੇ ਕੀਤਾ ਦਾਅਵਾ
ਸੁੱਖੀ ਚਾਹਲ ਨੇ ਟਵੀਟ ਕਰਦਿਆਂ ਲਿਖਿਆ, "ਕੈਲੀਫੋਰਨੀਆ ਵਿਚ ਮੇਰੇ ਗੁਆਂਢ ਵਿਚ ਕਥਿਤ ਕਾਰ ਹਾਦਸੇ ਅਤੇ SFJ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖ਼ਬਰਾਂ ਦੇ ਸਬੰਧ ਵਿਚ, ਮੈਂ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਇਹ ਜਾਣਕਾਰੀ ਜਾਅਲੀ ਅਤੇ ਝੂਠੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਗਲਤ ਜਾਣਕਾਰੀ ਨੂੰ ਫੈਲਾਉਣ ਤੋਂ ਗੁਰੇਜ਼ ਕਰਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8