ਕੈਨੇਡਾ : ਪੁਲਸ ਵਿਭਾਗ ’ਚ ਕੰਮ ਕਰਦੇ ਪੰਜਾਬੀ ’ਤੇ ਲੱਗੇ ਲੁੱਟ ਦੇ ਦੋਸ਼

Wednesday, Oct 19, 2022 - 11:47 AM (IST)

ਕੈਨੇਡਾ : ਪੁਲਸ ਵਿਭਾਗ ’ਚ ਕੰਮ ਕਰਦੇ ਪੰਜਾਬੀ ’ਤੇ ਲੱਗੇ ਲੁੱਟ ਦੇ ਦੋਸ਼

ਬਰੈਂਪਟਨ (ਬਿਊਰੋ) ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ।ਇੱਥੇ ਪੀਲ ਪੁਲਸ ਨੇ ਬਰੈਂਪਟਨ ਵਿੱਚ ਇੱਕ ਪੰਜਾਬੀ ਪੁਲਸ ਅਫਸਰ ਸੁਖਦੇਵ ਸੰਘਾ 'ਤੇ ਲੁੱਟ ਦਾ ਦੋਸ਼ ਲਗਾਇਆ ਹੈ। ਉਹ 29 ਜਨਵਰੀ, 2022 ਨੂੰ ਬਰੈਂਪਟਨ ਵਿੱਚ ਕੁਈਨ ਮੈਰੀ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਨੇੜੇ ਹੋਈ ਡਕੈਤੀ ਦੇ ਚਾਰ ਮੁਲਜ਼ਮਾਂ ਵਿੱਚੋਂ ਇੱਕ ਸੀ।ਸੰਘਾ ਇੱਕ ਕਾਂਸਟੇਬਲ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਪੀਲ ਪੁਲਸ ਵਿੱਚ ਕੰਮ ਕਰ ਰਿਹਾ ਸੀ। ਇੱਕ ਪੰਜਾਬੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸਨੇ ਪੂਰੇ ਭਾਈਚਾਰੇ ਦਾ ਨਾਮ ਸਮਾਜ ਵਿੱਚ ਖਰਾਬ ਕੀਤਾ ਹੈ।

ਚਾਰਜ ਕੀਤੇ ਗਏ ਅਤੇ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹੋਰ ਦੋਸ਼ੀ ਕਰਨਵੀਰ ਸੰਘਾ, ਸੁਖਦੀਪ ਕੰਦੋਲਾ ਬਰੈਂਪਟਨ ਦੇ ਰਹਿਣ ਵਾਲੇ ਹਨ ਅਤੇ ਜਸਮੀਤ ਬੱਸੀ ਮਾਰਖਾਨ ਤੋਂ ਹੈ। ਲੰਬੀ ਪੁਲਸ ਜਾਂਚ ਵਿੱਚ ਸੁਖਦੇਵ ਸੰਘਾ ਦੀ ਲੁੱਟ ਵਿੱਚ ਭੂਮਿਕਾ ਦਾ ਪਤਾ ਲੱਗਾ ਹੈ। ਪੀਲ ਪੁਲਸ ਵਿੱਚ ਬਹੁਤ ਸਾਰੇ ਪੰਜਾਬੀ ਪੁਲਸ ਅਧਿਕਾਰੀ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਦੇ ਕਾਨੂੰਨ ਅਨੁਸਾਰ ਡਿਊਟੀ ਨਾ ਨਿਭਾਉਣ ਦੀਆਂ ਰਿਪੋਰਟਾਂ ਹਨ।ਸੰਘਾ ਨੂੰ ਓਂਟਾਰੀਓ ਪੁਲਸ ਸਰਵਿਸ ਐਕਟ ਦੇ ਉਪਬੰਧਾਂ ਅਨੁਸਾਰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਧਰਤੀ 'ਤੇ ਗੈਂਗਵਾਰ, ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟੇਡ ਪੰਜਾਬੀ ਗੈਂਗਸਟਰ (ਵੀਡੀਓ) 

ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਉਸ ਨੂੰ ਇਸ ਸਾਲ 12 ਦਸੰਬਰ ਨੂੰ ਬਰੈਂਪਟਨ ਵਿੱਚ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ।ਬਰੈਂਪਟਨ ਦੇ ਦੋ ਪੁਰਸ਼ਾਂ ਅਤੇ ਮਾਰਖਾਨ ਔਰਤ 'ਤੇ ਪਹਿਲਾਂ ਵੀ ਇਸੇ ਘਟਨਾ ਦੇ ਸਬੰਧ ਵਿੱਚ ਇੱਕ-ਇੱਕ ਡਕੈਤੀ ਦਾ ਦੋਸ਼ ਲਗਾਇਆ ਗਿਆ ਸੀ।ਪ੍ਰੋਫੈਸ਼ਨਲ ਸਟੈਂਡਰਡਜ਼ ਬਿਊਰੋ ਦੇ ਜਾਂਚਕਰਤਾ ਇਸ ਜੁਰਮ ਨਾਲ ਸਬੰਧਤ ਕਿਸੇ ਵੀ ਗਵਾਹ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ। ਉਹਨਾਂ ਨੂੰ 905-453-3311 ਐਕਸਟ 6050 'ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-TIPS 'ਤੇ ਕਾਲ ਕਰਕੇ ਅਗਿਆਤ ਜਾਣਕਾਰੀ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਜਾਂ ਆਨਲਾਈਨ https://peelcrimestoppers.ca/ 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।


author

Vandana

Content Editor

Related News