ਪਾਕਿਸਤਾਨ 'ਚ ਥਾਣੇ 'ਤੇ ਹੋਇਆ ਆਤਮਘਾਤੀ ਹਮਲਾ, 8 ਪੁਲਸ ਮੁਲਾਜ਼ਮਾਂ ਸਣੇ 10 ਲੋਕਾਂ ਦੀ ਗਈ ਜਾਨ

Tuesday, Apr 25, 2023 - 05:20 AM (IST)

ਪਾਕਿਸਤਾਨ 'ਚ ਥਾਣੇ 'ਤੇ ਹੋਇਆ ਆਤਮਘਾਤੀ ਹਮਲਾ, 8 ਪੁਲਸ ਮੁਲਾਜ਼ਮਾਂ ਸਣੇ 10 ਲੋਕਾਂ ਦੀ ਗਈ ਜਾਨ

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਨੂੰ ਇਕ ਪੁਲਸ ਥਾਣੇ ਵਿਚ ਹੋਏ ਆਤਮਘਾਤੀ ਹਮਲੇ ਵਿਚ 8 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਆਧਿਕਾਰੀਆਂ ਨੇ ਸਾਂਝੀ ਕੀਤੀ। ਧਮਾਕਾ ਸਵਾਤ ਘਾਟੀ ਦੇ ਕਬਾਲ ਥਾਣੇ ਵਿਚ ਹੋਇਆ। 

ਇਹ ਖ਼ਬਰ ਵੀ ਪੜ੍ਹੋ - IPL 2023: ਫੱਸਵੇਂ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ

ਥਾਣੇ ਵਿਚ ਅੱਤਵਾਦ ਰੋਕੂ ਵਿਭਾਗ ਤੇ ਇਕ ਮਸਜਿਦ ਵੀ ਹੈ। ਖੈਬਰ ਪਖਤੂਨਖ਼ਵਾ (ਕੇ.ਪੀ.) ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਅਖ਼ਤਰ ਹਿਆਤ ਖ਼ਾਨ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਪੂਰੇ ਸੂਬੇ ਵਿਚ ਹਾਈ ਅਲਰਟ 'ਤੇ ਹਨ। 'ਡਾਨ' ਅਖ਼ਬਾਰ ਨੇ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਫ਼ਿਲਹਾਲ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਤਾਂ ਨਹੀਂ ਲਈ, ਪਰ ਹਾਲ ਦੇ ਮਹੀਨਿਆਂ ਵਿ ਪਾਕਿਸਤਾਨ ਤਾਲੀਬਾਨ ਨੇ ਸਰਕਾਰ ਦੇ ਨਾਲ ਸੰਘਰਸ਼ ਵਿਰਾਮ ਖ਼ਤਮ ਕਰਨ ਤੋਂ ਬਾਅਦ ਇਸੇ ਤਰ੍ਹਾਂ ਦੇ ਹਮਲਿਆਂ ਦਾ ਦਾਅਵਾ ਕੀਤਾ ਹੈ। 

ਜੀਓ ਨਿਊਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਜ਼ਿਲ੍ਹਾ ਪੁਲਸ ਅਧਿਕਾਰੀ ਸ਼ਫੀ ਉੱਲਾਹ ਗੰਡਾਪੁਰ ਨੇ ਕਿਹਾ ਕਿ ਥਾਣੇ ਦੇ ਅੰਦਰ ਦੋ ਧਮਾਕੇ ਹੋਏ, ਜਿਸ ਨਾਲ ਇਮਾਰਤ ਢਹਿ-ਢੇਰੀ ਹੋ ਗਈ। ਪੁਲਸ ਨੇ ਕਿਹਾ ਕਿ ਕਈ ਲੋਕ ਮਲਬੇ ਵਿਚ ਦੱਬ ਗਏ ਹਨ, ਜਦਕਿ ਜ਼ਖ਼ਮੀਆਂ ਨੂੰ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਵਿਚਾਲੇ, ਆਲੇ ਦੁਆਲੇ ਦੇ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਉਡਾਣ ਭਰਦਿਆਂ ਹੀ ਜਹਾਜ਼ ਨੂੰ ਲੱਗੀ ਅੱਗ, ਏਅਰਪੋਰਟ 'ਤੇ ਪਈਆਂ ਭਾਜੜਾਂ

ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਧਮਾਕੇ ਦੀ ਨਿਖੇਧੀ ਕੀਤੀ ਤੇ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਅੱਤਵਾਦ ਨੂੰ ਛੇਤੀ ਹੀ ਜੜੋਂ ਪੁੱਟ ਕੇ ਸੁੱਟ ਦਿੱਤਾ ਜਾਵੇਗਾ।" ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕੇ.ਪੀ. ਦੇ ਕਾਰਜਕਾਰੀ ਮੁੱਖ ਮੰਤਰੀ ਮੁਹੰਮਦ ਆਜ਼ਮ ਖ਼ਾਨ ਨੇ ਵੀ ਧਮਾਕੇ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਤੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News