ਕਰਾਚੀ 'ਚ ਆਤਮਘਾਤੀ ਹਮਲਾ, ਵਾਲ-ਵਾਲ ਬਚੇ ਪੰਜ ਜਾਪਾਨੀ ਨਾਗਰਿਕ
Friday, Apr 19, 2024 - 02:12 PM (IST)
ਕਰਾਚੀ ((ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਤਮਘਾਤੀ ਹਮਲਾ ਕੀਤਾ ਪਰ ਖੁਸ਼ਕਿਸਮਤੀ ਨਾਲ ਗੱਡੀ 'ਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ 'ਚ ਵਾਲ-ਵਾਲ ਬਚ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਡਿਪਟੀ ਇੰਸਪੈਕਟਰ ਜਨਰਲ (ਪੂਰਬੀ) ਅਜ਼ਫਰ ਮਹੇਸਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਲਾਂਧੀ ਦੇ ਮੁਰਤਜ਼ਾ ਚੌਰੰਘੀ ਨੇੜੇ ਜਾਪਾਨੀ ਨਾਗਰਿਕਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਜਾਪਾਨ ਦੇ ਇਹ ਨਾਗਰਿਕ ਪਾਕਿਸਤਾਨ ਸੁਜ਼ੂਕੀ ਮੋਟਰਜ਼ ਵਿੱਚ ਕੰਮ ਕਰਦੇ ਹਨ। ਡਿਪਟੀ ਇੰਸਪੈਕਟਰ ਜਨਰਲ ਮਹੇਸਰ ਨੇ ਕਿਹਾ, "ਸਾਰੇ ਪੰਜ ਜਾਪਾਨੀ ਨਾਗਰਿਕ ਸੁਰੱਖਿਅਤ ਹਨ ਪਰ ਉਨ੍ਹਾਂ ਦੇ ਨਾਲ ਮੌਜੂਦ ਨਿੱਜੀ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਹੈ।'' ਉਨ੍ਹਾਂ ਨੇ ਦੱਸਿਆ,''ਜਾਪਾਨੀ ਨਾਗਰਿਕ ਜਮਜਮਾ ਕਲਿਫਟਨ ਵਿਚ ਆਪਣੀ ਰਿਹਾਇਸ਼ ਤੋਂ 'ਐਕਸਪੋਰਟ ਪ੍ਰੋਸੈਸਿੰਗ ਜ਼ੋਨ ਵੱਲ ਜਾ ਰਹੇ ਸਨ।'' ਅੱਤਵਾਦ ਵਿਰੋਧੀ ਵਿਭਾਗ ਦੇ ਡਿਪਟੀ ਇੰਸਪੈਕਟਰ ਜਨਰਲ ਆਸਿਫ ਐਜਾਜ਼ ਸ਼ੇਖ ਨੇ ਕਿਹਾ ਕਿ ਜਾਪਾਨੀ ਨਾਗਰਿਕ ਦੋ ਸੁਰੱਖਿਆ ਕਰਮਚਾਰੀਆਂ ਦੇ ਨਾਲ ਇੱਕ ਵੈਨ ਵਿੱਚ ਯਾਤਰਾ ਕਰ ਰਿਹਾ ਸੀ।" ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦਾ ਸਖ਼ਤ ਕਦਮ, ਸਾਬਕਾ PM ਸਣੇ 235 ਆਸਟ੍ਰੇਲੀਆਈ ਨਾਗਰਿਕਾਂ ਦੇ ਦਾਖਲੇ 'ਤੇ ਲਗਾਈ ਪਾਬੰਦੀ
ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਜਦਕਿ ਦੂਜੇ ਨੇ ਵੈਨ ਦੇ ਨੇੜੇ ਪਹੁੰਚ ਕੇ ਆਪਣੇ ਆਪ ਨੂੰ ਉਡਾ ਲਿਆ। ਸ਼ੇਖ ਨੇ ਕਿਹਾ ਕਿ "ਸਾਰੇ ਪੰਜ ਜਾਪਾਨੀ ਨਾਗਰਿਕ ਸੁਰੱਖਿਅਤ ਹਨ।" ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜਾਪਾਨੀ ਨਾਗਰਿਕਾਂ ਦੀ ਗੱਡੀ ਬੁਲੇਟ ਫਰੂਟ ਸੀ। ਜਿਨਾਹ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਤਿੰਨ ਜ਼ਖਮੀਆਂ - ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਰਾਹਗੀਰ - ਨੂੰ ਮੈਡੀਕਲ ਸੈਂਟਰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਹਸਪਤਾਲ ਨਹੀਂ ਲਿਆਂਦਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਜਾਪਾਨੀ ਨਾਗਰਿਕ ਪਾਕਿਸਤਾਨ ਸੁਜ਼ੂਕੀ ਮੋਟਰਜ਼ 'ਚ ਕੰਮ ਕਰਦੇ ਸਨ। ਸਿੰਧ ਦੇ ਟਰਾਂਸਪੋਰਟ ਮੰਤਰੀ ਸ਼ਰਜੀਲ ਇਨਾਮ ਮੇਮਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, “ਸਮੇਂ ਸਿਰ ਪੁਲਿਸ ਕਾਰਵਾਈ ਨੇ ਅੱਤਵਾਦੀਆਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਸਿੰਧ ਦੇ ਗਵਰਨਰ ਕਾਮਰਾਨ ਟੇਸੋਰੀ ਨੇ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅੱਤਵਾਦ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।