ਬ੍ਰਿਟੇਨ: ਸੁਏਲਾ ਬ੍ਰੇਵਰਮੈਨ ਨੇ ਭਾਰਤੀਆਂ ਲਈ ਵੀਜ਼ਾ ਵਧਾਉਣ ''ਤੇ ਜਤਾਇਆ ਇਤਰਾਜ਼
Thursday, Oct 06, 2022 - 01:25 PM (IST)
ਲੰਡਨ (ਆਈ.ਏ.ਐੱਨ.ਐੱਸ.): ਸੁਏਲਾ ਬ੍ਰੇਵਰਮੈਨ ਨੇ ਭਾਰਤੀਆਂ ਲਈ ਵੀਜ਼ਾ ਵਧਾਉਣ ਦੀ ਮੰਗ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਸ ਨੂੰ ਭਾਰਤ ਨਾਲ ਬ੍ਰਿਟੇਨ ਦੇ ਵਪਾਰਕ ਸੌਦੇ ਬਾਰੇ "ਰਿਜ਼ਰਵੇਸ਼ਨ" ਹੈ ਕਿਉਂਕਿ ਇਹ ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਨੂੰ ਵਧਾ ਸਕਦਾ ਹੈ। ਦਿ ਗਾਰਡੀਅਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।ਉੱਧਰ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਦੀਵਾਲੀ ਤੱਕ ਭਾਰਤ ਨਾਲ ਵਪਾਰ ਸਮਝੌਤੇ 'ਤੇ ਦਸਤਖ਼ਤ ਕਰਨਾ ਚਾਹੁੰਦੀ ਹੈ। ਭਾਰਤ ਸਰਕਾਰ ਭਾਰਤੀ ਨਾਗਰਿਕਾਂ ਲਈ ਵਰਕ ਅਤੇ ਸਟੱਡੀ ਵੀਜ਼ਿਆਂ ਵਿੱਚ ਵਾਧੇ ਦੀ ਮੰਗ ਕਰ ਰਹੀ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਸਮਝੌਤੇ ਨਾਲ ਇਮੀਗ੍ਰੇਸ਼ਨ ਵਿੱਚ ਵਾਧਾ ਹੋਵੇਗਾ।
ਸਪੈਕਟੇਟਰ ਨਾਲ ਇੱਕ ਇੰਟਰਵਿਊ ਵਿੱਚ ਯੂਕੇ ਦੇ ਗ੍ਰਹਿ ਸਕੱਤਰ ਬ੍ਰੇਵਰਮੈਨ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਯੂਕੇ ਵਿੱਚ ਵੀਜ਼ਾ ਓਵਰਸਟੇਅਰਾਂ ਮਤਲਬ ਵੀਜ਼ਾਂ ਤੋਂ ਵਧ ਸਮਾਂ ਬਿਤਾਉਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦੇ ਹਨ। ਗ੍ਰਹਿ ਸਕੱਤਰ ਨੇ ਭਾਰਤ ਦੇ ਨਾਲ ਇੱਕ ਸਮਝੌਤੇ ਦੀ ਵੀ ਆਲੋਚਨਾ ਕੀਤੀ, ਜਿਸ 'ਤੇ ਉਸ ਦੀ ਪੂਰਵਜ ਪ੍ਰੀਤੀ ਪਟੇਲ ਦੁਆਰਾ ਦਸਤਖ਼ਤ ਕੀਤੇ ਗਏ ਸਨ, ਤਾਂ ਜੋ ਦੇਸ਼ ਵਾਪਸ ਪਰਤਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਓਵਰਸਟੇਅਰਾਂ ਦੀ ਗਿਣਤੀ ਵਿਚ ਵਾਧਾ ਹੋਵੇ।ਬ੍ਰੇਵਰਮੈਨ ਨੇ ਸਪੈਕਟੇਟਰ ਨੂੰ ਕਿਹਾ ਕਿ ਮੈਨੂੰ ਭਾਰਤ ਨਾਲ ਖੁੱਲ੍ਹੀ ਸਰਹੱਦਾਂ ਦੀ ਮਾਈਗ੍ਰੇਸ਼ਨ ਨੀਤੀ ਬਾਰੇ ਚਿੰਤਾ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਬ੍ਰੈਗਜ਼ਿਟ ਦੇ ਨਾਲ ਇਸ ਲਈ ਵੋਟ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਜੈਸ਼ੰਕਰ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ, ਚੁੱਕਿਆ 'ਵਿਦਿਆਰਥੀ ਵੀਜ਼ਾ' ਦਾ ਮੁੱਦਾ
ਇਹ ਪੁੱਛੇ ਜਾਣ 'ਤੇ ਕੀ ਉਹ ਕਿਸੇ ਅਜਿਹੇ ਸੌਦੇ ਦਾ ਸਮਰਥਨ ਕਰੇਗੀ ਜੇ ਇਸ ਵਿੱਚ ਸਿਰਫ ਵਿਦਿਆਰਥੀਆਂ ਅਤੇ ਉੱਦਮੀਆਂ ਲਈ ਵਧੇਰੇ ਲਚਕਤਾ ਸ਼ਾਮਲ ਹੈ, ਤਾਂ ਉਸਨੇ ਕਿਹਾ ਕਿ ਮੇਰੇ ਕੋਲ ਕੁਝ ਰਾਖਵੇਂਕਰਨ ਹਨ। ਇਸ ਦੇਸ਼ ਵਿੱਚ ਪ੍ਰਵਾਸ ਨੂੰ ਦੇਖੀਏ ਤਾਂ ਵੱਧ ਰਹਿਣ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ ਭਾਰਤੀ ਪ੍ਰਵਾਸੀ ਹਨ। ਅਸੀਂ ਇਸ ਸਬੰਧ ਵਿੱਚ ਬਿਹਤਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਸਹੂਲਤ ਦੇਣ ਲਈ ਪਿਛਲੇ ਸਾਲ ਭਾਰਤ ਸਰਕਾਰ ਨਾਲ ਇੱਕ ਸਮਝੌਤਾ ਵੀ ਕੀਤਾ ਸੀ। ਇਹ ਜ਼ਰੂਰੀ ਨਹੀਂ ਕਿ ਇਹ ਬਹੁਤ ਵਧੀਆ ਕੰਮ ਕੀਤਾ ਹੋਵੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।