ਸੂਡਾਨ-ਲੀਬੀਆ ਦੀ ਫੌਜ ਨੇ 107 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ

Monday, Jan 20, 2020 - 09:47 AM (IST)

ਸੂਡਾਨ-ਲੀਬੀਆ ਦੀ ਫੌਜ ਨੇ 107 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ

ਖਾਰਤੂਮ— ਸੂਡਾਨ-ਲੀਬੀਆ ਦੀ ਸਾਂਝੀ ਫੌਜ ਨੇ ਸੂਡਾਨ ਲੀਬੀਆ ਦੀ ਉੱਤਰੀ ਸੀਮਾ 'ਤੇ ਬੇਹੱਦ ਖਰਾਬ ਸਥਿਤੀ 'ਚ ਰੇਗਿਸਤਾਨ 'ਚੋਂ ਮਿਲੇ 107 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ। ਸੰਯੁਕਤ ਫੌਜ ਦੇ ਕਮਾਂਡਰ ਅਨਵਰ ਅਬਦੁੱਲਾ ਨਾਗੋਦੀ ਨੇ ਕਿਹਾ,''ਸੂਡਾਨ-ਲੀਬੀਆ ਦੀ ਫੌਜ ਵਲੋਂ ਰੇਗਿਸਤਾਨੀ ਸਰਹੱਦ ਸੂਬੇ 'ਚ ਖਰਾਬ ਸਥਿਤੀਆਂ 'ਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਕ ਸੰਯੁਕਤ ਮੁਹਿੰਮ ਦੌਰਾਨ ਬਚਾ ਕੇ ਵਾਪਸ ਭੇਜ ਦਿੱਤਾ ਹੈ।''

ਨਾਗੋਦੀ ਨੇ ਕਿਹਾ ਕਿ ਬਚਾਏ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸ਼ੈਲਟਰ, ਮੈਡੀਕਲ ਸੇਵਾਵਾਂ ਅਤੇ ਭੋਜਨ ਮੁਹੱਈਆ ਕਰਵਾਇਆ ਗਿਆ ਅਤੇ ਉੱਤਰੀ ਸੂਬੇ ਦੀ ਰਾਜਧਾਨੀ ਡੋਂਗੋਲਾ 'ਚ ਲੈ ਜਾਇਆ ਗਿਆ। ਸੂਡਾਨ-ਲੀਬੀਆ ਸੰਯੁਕਤ ਫੌਜਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਰੋਕਣ ਲਈ ਵਚਨਬੱਧ ਹਨ।


Related News