ਸੂਡਾਨ ''ਚ ਕੋਰੋਨਾ ਨਾਲ 3138 ਲੋਕ ਪੀੜਤ, 121 ਦੀ ਮੌਤ

Friday, May 22, 2020 - 09:34 AM (IST)

ਸੂਡਾਨ ''ਚ ਕੋਰੋਨਾ ਨਾਲ 3138 ਲੋਕ ਪੀੜਤ, 121 ਦੀ ਮੌਤ

ਖਾਰਤੂਮ : ਸੂਡਾਨ ਵਿਚ ਪਿਛਲੇ 3 ਦਿਨਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ 410 ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਇਸ ਮਹਾਮਾਰੀ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 3138 ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 121 ਹੋ ਗਈ।

ਇਸ ਦੌਰਾਨ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬੀਮਾਰੀ ਨਾਲ 23 ਮਰੀਜ ਠੀਕ ਹੋਏ ਹਨ। ਹੁਣ ਤੱਕ ਕੁੱਲ 309 ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰੀ ਅਕਰਮ ਅਲੀ ਅਲ-ਟਾਮ ਨੇ ਕਿਹਾ ਸਿਹਤ ਪਾਬੰਦੀਆਂ ਵਿਚ ਢਿੱਲ ਵਾਇਰਸ ਦੇ ਪ੍ਰਸਾਰ ਲਈ ਜ਼ਿੰਮੇਮਾਰ ਹਨ। ਜ਼ਿਕਰਯੋਗ ਹੈ ਕਿ ਸੂਡਾਨ ਸਰਕਾਰ ਨੇ ਖਾਰਤੂਮ ਸੂਬੇ ਵਿਚ 18 ਅਪ੍ਰੈਲ ਨੂੰ 3 ਹਫਤਿਆਂ ਦਾ ਕਰਫਿਊ ਲਗਾਇਆ ਸੀ ਫਿਰ ਤੋਂ 8 ਮਈ ਤੱਕ 10 ਦਿਨਾਂ ਲਈ ਅਤੇ ਫਿਰ 18 ਮਈ ਤੋਂ 2 ਹਫਤਿਆਂ ਲਈ ਵਧਾ ਦਿੱਤਾ ਸੀ।


author

cherry

Content Editor

Related News