ਸੂਡਾਨ : ਨੀਲ ਨਦੀ ''ਚ ਕਿਸ਼ਤੀ ਡੁੱਬਣ ਕਾਰਨ 22 ਬੱਚਿਆਂ ਦੀ ਮੌਤ

Wednesday, Aug 15, 2018 - 07:39 PM (IST)

ਸੂਡਾਨ : ਨੀਲ ਨਦੀ ''ਚ ਕਿਸ਼ਤੀ ਡੁੱਬਣ ਕਾਰਨ 22 ਬੱਚਿਆਂ ਦੀ ਮੌਤ

ਖਾਰਤੁਮ — ਸੂਡਾਨ ਦੀ ਨੀਲ ਨਦੀ 'ਚ ਬੁੱਧਵਾਰ ਨੂੰ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟੋਂ-ਘੱਟ 22 ਬੱਚਿਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਵੇਲੇ ਬੱਚੇ ਕਿਸ਼ਤੀ ਰਾਹੀਂ ਸਕੂਲ ਜਾ ਰਹੇ ਸਨ। ਸਥਾਨਕ ਅਖਬਾਰ ਮੁਤਾਬਕ ਦੀ ਖਬਰ ਮੁਤਾਬਕ ਸੂਡਾਨ ਦੀ ਰਾਜਧਾਨੀ ਖਾਰਤੁਮ ਤੋਂ ਕਰੀਬ 750 ਕਿ. ਮੀ. ਦੂਰ ਹੋਏ ਇਸ ਹਾਦਸੇ  ਦੌਰਾਨ ਕਿਸ਼ਤੀ 'ਚ 40 ਤੋਂ ਜ਼ਿਆਦਾ ਬੱਚੇ ਸਵਾਰ ਸਨ, ਜਿੰਨ੍ਹਾਂ 'ਚੋਂ 22 ਬੱਚਿਆਂ ਨੂੰ ਅਧਿਕਾਰੀਆਂ ਨੇ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਬਾਕੀ ਦੀ ਵੀ ਭਾਲ ਕੀਤੀ ਜਾ ਰਹੀ ਹੈ।


Related News