ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਸੋ ਕਿਉਂ ਮੰਦਾ ਆਖੀਐ' ਨਾਟਕ ਦੀ ਸਫ਼ਲ ਪੇਸ਼ਕਾਰੀ

Monday, Mar 14, 2022 - 10:53 AM (IST)

ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਸੋ ਕਿਉਂ ਮੰਦਾ ਆਖੀਐ' ਨਾਟਕ ਦੀ ਸਫ਼ਲ ਪੇਸ਼ਕਾਰੀ

ਮੈਲਬੌਰਨ (ਮਨਦੀਪ ਸਿੰਘ ਸੈਣੀ): ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਬੀਤੇ ਕੱਲ ਮੈਲਬੌਰਨ ਦੇ ਸਾਊਥ ਮੌਰੰਗ ਇਲਾਕੇ ਵਿਖੇ  ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਮੈਲਬੌਰਨ ਦੀਆਂ ਖਾਸ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਦੇ ਕਰਤਾ ਧਰਤਾ ਅਤੇ ਹਰਮਨ ਰੇਡੀਓ ਦੇ ਮੈਲਬੌਰਨ ਤੋਂ ਸੰਚਾਲਕ ਅਮਰਦੀਪ ਕੌਰ ਨੇ ਆਪਣੀ ਤਕਰੀਰ ਵਿੱਚ ਅਜੋਕੇ ਸਮੇਂ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ, ਗੁਰੂ ਸਾਹਿਬਾਨ ਵੱਲੋਂ ਔਰਤ ਨੂੰ ਦਿੱਤਾ ਉੱਚਾ ਦਰਜਾ, ਘਰੇਲੂ ਹਿੰਸਾ, ਘਰੇਲੂ ਸਮੱਸਿਆਵਾਂ, ਸੰਭਾਵਨਾਵਾਂ, ਹੱਲ ਆਦਿ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਵੱਡਾ ਕਦਮ, 33 ਰੂਸੀ ਕਾਰੋਬਾਰੀਆਂ 'ਤੇ ਲਗਾਈਆਂ ਪਾਬੰਦੀਆਂ

ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੇ ਵਿਦਿਆਰਥੀਆਂ ਵੱਲੋ ਖੇਡਿਆ ਗਿਆ ਨਾਟਕ “ਸੋ ਕਿਉਂ ਮੰਦਾ ਆਖੀਐ'' ਨਾਂ ਕੇਵਲ ਬਹੁਤ ਸਾਰਥਿਕ ਸੁਨੇਹਾ ਦੇ ਗਿਆ ਬਲਕਿ ਨਾਟਕ ਦੇ ਕਲਾਕਾਰਾਂ ਦੀ ਅਦਾਕਾਰੀ ਦਰਸ਼ਕਾਂ ਨੂੰ ਭਾਵੁਕ ਵੀ ਕਰ ਗਈ।ਸਮਾਗਮ ਵਿੱਚ ਹਾਜ਼ਰ ਸ਼ਖਸ਼ੀਅਤਾਂ ਰਿਚਰਡ ਵੈਲਚ, ਗੁਰਿੰਦਰ ਕੌਰ ਸਿੰਘ ਸਟੇਸ਼ਨ, ਅਮਿਤਾ ਗਿੱਲ, ਕੀਰਤ ਕੌਰ, ਨਾਇਨਾ ਭੰਡਾਰੀ, ਅਨਸਮ ਸਾਦਿਕ, ਕਰਾਂਥੀ, ਮੈਰੀ ਲੇਲੀਓਸ ਨੇ ਨਾਰੀ ਸ਼ਕਤੀ ਤੇ ਹੋਰ ਵਿਸ਼ਿਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਜਸਲੀਨ ਕੌਰ ਨੇ ਵੀ ਮਹਿਲਾ ਸ਼ਸ਼ਕਤੀਕਰਨ ਵਿਸ਼ੇ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਵਨੀਤ ਕੌਰ ਤੇ ਏਕਜੋਤ ਕੌਰ ਤੇ ਸਾਂਝੇ ਤੌਰ 'ਤੇ ਬਾਖੂਬੀ ਨਿਭਾਈ। ਸਮਾਗਮ ਦੇ ਅਖੀਰ ਵਿੱਚ ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੇ ਸੰਚਾਲਕ ਅਮਰਦੀਪ ਕੌਰ ਵੱਲੋਂ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਬੱਚਿਆਂ, ਸਹਿਯੋਗੀਆਂ ਤੇ ਮੁੱਖ ਮਹਿਮਾਨਾਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ।


author

Vandana

Content Editor

Related News