ਆਈ. ਐੱਸ. ਐੱਸ. 'ਤੇ ਨਾਸਾ ਪੁਲਾੜ ਵਿਗਿਆਨੀਆਂ ਨੇ ਕੀਤਾ ਪਹਿਲਾ 'ਸਪੇਸ ਵਾਕ'
Wednesday, Jan 24, 2018 - 05:59 PM (IST)

ਵਾਸ਼ਿੰਗਟਨ (ਭਾਸ਼ਾ)— ਨਾਸਾ ਦੇ ਦੋ ਪੁਲਾੜ ਵਿਗਿਆਨੀਆਂ ਨੇ ਸਫਲਤਾ ਪੂਰਵਕ ਇਸ ਸਾਲ ਦਾ ਪਹਿਲਾ 'ਸਪੇਸ ਵਾਕ' ਕੀਤਾ। ਇਸ ਦੇ ਨਾਲ ਹੀ ਪੁਲਾੜ ਵਿਚ ਚਹਿਲ ਕਦਮੀ ਕਰਦੇ ਹੋਏ ਉਨ੍ਹਾਂ ਨੇ ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ ਬਾਹਰ ਮੌਜੂਦ ਰੋਬੋਟਿਕ ''ਭੁਜਾ'' ਨੂੰ ਬਦਲਿਆ। ਐਕਸਪੈਡੀਸ਼ਨ 54 ਜਹਾਜ਼ ਦੇ ਇੰਜੀਨੀਅਰਾਂ ਮਾਰਕ ਵਾਂਡੇ ਹੇਈ ਅਤੇ ਸਕਾਟ ਟਿੰਗਲ ਨੇ ਚੱਕਰ ਕੱਟ ਰਹੇ ਪ੍ਰਯੋਗਸ਼ਾਲਾ ਦੇ ਬਾਹਰ ਪੁਲਾੜ ਵਿਚ ਕਰੀਬ 7 ਘੰਟੇ ਤੇ 24 ਮਿੰਟ ਗੁਜਾਰੇ। ਉਨ੍ਹਾਂ ਦਾ ਮੁੱਖ ਕੰਮ ਕਨਾਡਆਰਮ2 ਰੋਬੋਟਿਕ ਆਰਮ 'ਤੇ ਇਸ ਦੀਆਂ ਦੋ ''ਭੁਜਾਵਾਂ'' ਵਿਚੋਂ ਇਕ ਨੂੰ ਬਦਲਣਾ ਸੀ। ਸਪੇਸ ਡਾਟ ਕਾਮ ਦੀ ਰਿਪੋਰਟ ਮੁਤਾਬਕ ਲੈਚਿੰਗ ਇੰਡ ਇਫੈਕਟਰ (ਐੱਲ. ਈ. ਈ.) ਨਾਂ ਦੇ ਇਸ ਉਪਕਰਣ ਦੀ ਵਰਤੋਂ ਯਾਤਰਾ ਕਰ ਰਹੇ ਮਾਲ ਲਿਜਾਣ ਵਾਲੇ ਪੁਲਾੜ ਜਹਾਜ਼ਾਂ ਨੂੰ ਫੜਨ ਅਤੇ ਆਜ਼ਾਦ ਕਰਾਉਣ ਵਿਚ ਕੀਤਾ ਜਾਂਦਾ ਹੈ। ਇਸ ਸਾਲ ਦਾ ਇਹ ਪਹਿਲਾ ਸਪੇਸ ਵਾਕ ਅਤੇ ਇਸ ਮਹੀਨੇ ਨਾਸਾ ਦੀ ਯੋਜਨਾਬੱਧ ਦੋ ਯੋਜਨਾਵਾਂ ਵਿਚੋਂ ਪਹਿਲੀ ਯੋਜਨਾ ਹੈ।