ਅੰਤਰਰਾਸ਼ਟਰੀ ਮੀਡੀਆ ''ਤੇ ਛਾਈ ਭਾਰਤ ਦੇ ਚੰਦਰਯਾਨ-3 ਦੀ ਸਫ਼ਲਤਾ
Wednesday, Aug 23, 2023 - 07:14 PM (IST)
ਇੰਟਕਨੈਸ਼ਨਲ ਡੈਸਕ- ਭਾਰਤ ਨੇ ਅੱਜ ਚੰਨ 'ਤੇ ਚੰਦਰਯਾਨ-3 ਦੀ ਸਫਲਤਾ ਪੂਰਵਕ ਲੈਂਡਿੰਗ ਕਰਵਾਈ। ਜਿਵੇਂ ਹੀ ਚੰਦਰਯਾਨ-3 ਦੀ ਸਫਲਤਾਪੂਰਵਕ ਲੈਂਡਿੰਗ ਹੋਈ, ਉਵੇਂ ਹੀ ਇਹ ਖ਼ਬਰ ਅੰਤਰਰਾਸ਼ਟਰੀ ਮੀਡੀਆ 'ਤੇ ਸੁਰਖੀਆਂ ਵਿਚ ਛਾ ਗਈ। ਅੰਤਰਰਾਸ਼ਟਰੀ ਪੱਧਰ 'ਤੇ ਬੀ.ਬੀ.ਸੀ,ਨਿਊਜ਼ ਹੇਰਾਲਡ, ਗਾਰਡੀਅਨ, ਸੀ.ਐੱਨ.ਐੱਨ ਆਦਿ ਚੈਨਲਾਂ ਨੇ ਇਸ ਖ਼ਬਰ ਨੂੰ ਤਰਜੀਹ ਦਿੱਤੀ ਹੈ।
ਸਮਾਚਾਰ ਏਜੰਸੀ ਬੀ.ਬੀ.ਸੀ ਨੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਲਿਖਿਆ ਕਿ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣ ਧਰੁਵ ਦੇ ਨੇੜੇ ਉਤਰ ਕੇ ਭਾਰਤ ਨੇ ਇਤਿਹਾਸ ਰਚਿਆ ਹੈ।
ਇਸੇ ਤਰ੍ਹਾਂ ਸੀ.ਐੱਨ.ਐੱਨ ਨੇ ਲਿਖਿਆ ਕਿ ਭਾਰਤ ਦੁਨੀਆ ਵਿਚ ਚੌਥਾ ਦੇਸ਼ ਬਣ ਗਿਆ ਹੈ ਜਿਸ ਨੇ ਚੰਨ 'ਤੇ ਆਪਣਾ ਯਾਨ ਭੇਜਿਆ ਹੈ।
ਰਿਊਟਰਸ ਨੇ ਲਿਖਿਆ ਕਿ ਭਾਰਤੀ ਪੁਲਾੜ ਯਾਨ ਨੇ ਸਪੇਸ ਵਿਚ ਸਫਲਤਾਪੂਰਵਕ ਲੈਂਡਿੰਗ ਕੀਤੀ। ਭਾਰਤ ਸਪੇਸ ਸ਼ਕਤੀ ਦੇ ਤੌਰ 'ਤੇ ਉਭਰਿਆ ਹੈ। ਕੁਝ ਦਿਨ ਪਹਿਲਾਂ ਹੀ ਰੂਸ ਦਾ ਪੁਲਾੜ ਯਾਨ 'ਲੂਨਾ-25' ਕਰੈਸ਼ ਹੋ ਗਿਆ ਸੀ।
'ਦਿ ਗਾਰਡੀਅਨ' ਨੇ ਲਿਖਿਆ ਕਿ ਭਾਰਤ ਦੁਨੀਆ ਵਿਚ ਚੰਨ ਦੇ ਸਾਊਥ ਪੋਲ 'ਤੇ ਲੈਂਡ ਕਰਨਾ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦਾ ਦੇਸ਼ ਪ੍ਰੇਮ, ਜ਼ਮੀਨ ਤੋਂ 'ਤਿਰੰਗਾ' ਚੁੱਕ ਆਪਣੀ ਜੇਬ 'ਚ ਰੱਖਿਆ (ਤਸਵੀਰਾਂ)
ਗੌਰਤਲਬ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਕਿ 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ 'ਤੇ ਪੀ.ਐੱਮ. ਮੋਦੀ ਨੇ ਵੀ ਇਸਰੋ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਅਸੀਂ ਅਜਿਹੇ ਇਤਿਹਾਸਕ ਪਲ ਦੇਖਦੇ ਹਾਂ ਤਾਂ ਸਾਨੂੰ ਬਹੁਤ ਮਾਣ ਹੁੰਦਾ ਹੈ। ਨਵੇਂ ਭਾਰਤ ਦਾ ਸੂਰਜ ਚੜ੍ਹਿਆ ਹੈ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਜੋਹਾਨਸਬਰਗ ਤੋਂ ਰਾਸ਼ਟਰੀ ਝੰਡਾ ਤਿਰੰਗਾ ਵੀ ਲਹਿਰਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।