ਦੁਬਈ ''ਚ ਨਾਬਾਲਗਾ ਨਾਲ ਛੇੜਛਾੜ, ਭਾਰਤੀ ਵਿਅਕਤੀ ਖਿਲਾਫ ਮਾਮਲਾ ਦਰਜ

Saturday, Jan 26, 2019 - 05:46 PM (IST)

ਦੁਬਈ ''ਚ ਨਾਬਾਲਗਾ ਨਾਲ ਛੇੜਛਾੜ, ਭਾਰਤੀ ਵਿਅਕਤੀ ਖਿਲਾਫ ਮਾਮਲਾ ਦਰਜ

ਦੁਬਈ (ਏਜੰਸੀ)- 14 ਸਾਲ ਦੀ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਵਿਚ ਇਕ ਭਾਰਤੀ ਮਜ਼ਦੂਰ ਖਿਲਾਫ ਦੁਬਈ ਦੀ ਇਕ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ। ਖਲੀਜ਼ ਟਾਈਮ ਦੀ ਰਿਪੋਰਟ ਮੁਤਾਬਕ ਇਸਤਗਾਸਾ ਧਿਰ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ 32 ਸਾਲਾ ਮਜ਼ਦੂਰ ਨੇ ਸ਼ਰਾਬ ਦੇ ਨਸ਼ੇ ਵਿਚ ਇਕ ਲੜਕੀ ਨੂੰ ਉਸ ਸਮੇਂ ਗਲਤ ਤਰੀਕੇ ਨਾਲ ਛੋਹਿਆ ਜਦੋਂ ਉਹ ਮੈਟਰੋ ਸਟੇਸ਼ਨ ਜਾ ਰਹੀ ਸੀ। ਮੁਲਜ਼ਮ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਲੜਕੀ ਨੂੰ ਗਲਤੀ ਨਾਲ ਛੋਹਿਆ ਸੀ। ਇਹ ਘਟਨਾ 20 ਅਕਤੂਬਰ 2018 ਦੀ ਦੱਸੀ ਜਾ ਰਹੀ ਹੈ। ਜਾਂਚ ਦੌਰਾਨ ਪੀੜਤਾ ਨੇ ਕਿਹਾ ਕਿ ਉਹ ਆਪਣੇ ਬੈਗ ਵਿਚ ਰੁਪਏ ਰੱਖ ਰਹੀ ਸੀ, ਜਦੋਂ ਮੁਲਜ਼ਮ ਨੇ ਉਸ ਨੂੰ ਫੜ ਲਿਆ।

ਪੀੜਤਾ ਨੇ ਕਿਹਾ ਕਿ ਉਸ ਨੇ ਜਾਣਬੁਝ ਕੇ ਅਜਿਹਾ ਕੀਤਾ ਅਤੇ ਅੱਗੇ ਚੱਲਦਾ ਰਿਹਾ। ਪੀੜਤਾ ਇੰਨੀ ਡਰ ਗਈ ਸੀ ਕਿ ਉਹ ਨਾ ਤਾਂ ਮੁਲਜ਼ਮ 'ਤੇ ਚੀਕ ਸਕੀ, ਨਾ ਸਹਾਇਤਾ ਲਈ ਕਿਸੇ ਨੂੰ ਬੁਲਾ ਸਕੀ। ਮੈਟਰੋ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਤੋਂ ਮਿਲੇ ਫੁਟੇਜ ਵਿਚ ਬਚਾਅ ਧਿਰ ਲੜਕੀ ਦੇ ਬਹੁਤ ਨੇੜੇ ਦਿਖਾਈ ਦਿੱਤਾ ਅਤੇ ਉਸ ਨੂੰ ਛੂ ਰਿਹਾ ਸੀ। ਮੁਲਜ਼ਮ 'ਤੇ ਬਿਨਾਂ ਇਜਾਜ਼ਤ ਸ਼ਰਾਬ ਪੀਣ ਕਾਰਨ 2000 ਦਰਾਮ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ 13 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। 


author

Sunny Mehra

Content Editor

Related News