ਆਸਟ੍ਰੇਲੀਆ ਦੀਆਂ ਸਾਰੀਆਂ ਮੂਲ ਭਾਸ਼ਾਵਾਂ ਦਾ ਸਰੋਤ ਇਕ ਹੀ : ਅਧਿਐਨ

03/28/2018 4:16:41 PM

ਸਿਡਨੀ— ਇਕ ਨਵੇਂ ਅਧਿਐਨ 'ਚ ਖੁਲਾਸਾ ਕੀਤਾ ਗਿਆ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਮੂਲ ਭਾਸ਼ਾਵਾਂ ਦਾ ਸਰੋਤ ਇਕ ਹੀ ਹੈ। ਅਧਿਐਨ ਤੋਂ ਦੇਸ਼ ਦੇ ਸੱਭਿਆਚਾਰਕ ਇਤਿਹਾਸ 'ਤੇ ਨਵਾਂ ਪ੍ਰਕਾਸ਼ ਪਿਆ ਹੈ। 1788 ਵਿਚ ਬ੍ਰਿਟਿਸ਼ ਬਸਤੀਵਾਦ ਦੇ ਸਮੇਂ ਦੇਸ਼ ਵਿਚ 250 ਤੋਂ ਵਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਅਤੇ ਸ਼ੋਧਕਰਤਾਵਾਂ ਨੇ ਉਨ੍ਹਾਂ ਦੇ ਮੂਲ ਸਰੋਤ ਦਾ 3 ਸਾਲ ਅਧਿਐਨ ਕੀਤਾ। 
ਉਨ੍ਹਾਂ ਨੇ ਆਖਰਕਾਰ ਲੰਬੇ ਸਮੇਂ ਤੋਂ ਚਲੇ ਆ ਰਹੇ ਉਸ ਸਿਧਾਂਤ ਨੂੰ ਸਾਬਤ ਕਰ ਦਿੱਤਾ। ਇਹ ਸਾਰੀਆਂ ਭਾਸ਼ਾਵਾਂ ਦੇ ਇਕ ਹੀ ਸਰੋਤ ਹਨ, ਜਿਨ੍ਹਾਂ ਨੂੰ 'ਪ੍ਰੋੋਟੋ-ਆਸਟ੍ਰੇਲੀਅਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਭਾਸ਼ਾ ਦੇ ਅਕਸ ਤੋਂ ਉਸ ਵਿਚਾਰ ਨੂੰ ਹੋਰ ਬਲ ਮਿਲਿਆ ਹੈ ਕਿ ਆਸਟ੍ਰੇਲੀਆ ਦੇ ਸਾਰੇ ਮੂਲ ਵਾਸੀ ਘੱਟੋ-ਘੱਟ 65,000 ਸਾਲ ਪਹਿਲਾਂ ਮਹਾਂਦੀਪ ਪਹੁੰਚੇ ਇਕ ਇਕੱਲੇ ਸਮੂਹ ਤੋਂ ਆਉਂਦੇ ਹਨ, ਜਿਸ ਦਾ ਉਸ ਤੋਂ ਬਾਅਦ ਦੇ ਹਜ਼ਾਰਾਂ ਸਾਲਾਂ 'ਚ ਪ੍ਰਸਾਰ ਹੋਇਆ ਅਤੇ ਜੋ ਜਾਤੀ ਅਤੇ ਭਾਸ਼ਾਈ ਰੂਪ ਨਾਲ ਖਾਸ ਬਣ ਗਿਆ। ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਮੁੱਖ ਸ਼ੋਧਕਰਤਾ ਰਾਬਰਟ ਮੇਲਹੈਮਰ ਨੇ ਕਿਹਾ ਕਿ ਅਧਿਐਨ ਦੇ ਸਿੱਟਿਆਂ ਤੋਂ ਉਨ੍ਹਾਂ ਭਾਸ਼ਾਵਾਂ ਦਰਮਿਆਨ ਸਮਾਨਤਾਵਾਂ ਦਾ ਵਾਰ-ਵਾਰ ਖੁਲਾਸਾ ਹੁੰਦਾ ਹੈ, ਜੋ ਕਿ ਸੰਪਰਕ ਵਿਚ ਨਹੀਂ ਸਨ।


Related News