ਕਮਲਾ ਹੈਰਿਸ ਨੂੰ ਮਿਲਿਆ ਵਿਦਿਆਰਥੀਆਂ ਦਾ ਸਮਰਥਨ, ਕਿਹਾ-ਜਿੱਤ ਯਕੀਨੀ

Wednesday, Nov 06, 2024 - 12:22 PM (IST)

ਕਮਲਾ ਹੈਰਿਸ ਨੂੰ ਮਿਲਿਆ ਵਿਦਿਆਰਥੀਆਂ ਦਾ ਸਮਰਥਨ, ਕਿਹਾ-ਜਿੱਤ ਯਕੀਨੀ

ਵਾਸ਼ਿੰਗਟਨ ਡੀਸੀ (ਏਐਨਆਈ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੇਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵਿਦਿਆਰਥੀਆਂ ਦਾ ਸਮਰਥਨ ਹਾਸਲ ਹੋਇਆ ਹੈ। ਵਾਸ਼ਿੰਗਟਨ ਡੀ.ਸੀ ਵਿੱਚ ਕਈ ਵਿਦਿਆਰਥੀਆਂ ਨੇ ਮੰਗਲਵਾਰ ਨੂੰ (ਸਥਾਨਕ ਸਮਾਂ) ਹਾਵਰਡ ਯੂਨੀਵਰਸਿਟੀ ਵਿੱਚ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਸਮਰਥਨ ਵਿੱਚ ਆਯੋਜਿਤ ਇੱਕ ਵਾਚ ਪਾਰਟੀ ਦੌਰਾਨ ਕਮਲਾ ਹੈਰਿਸ ਲਈ ਸਮਰਥਨ ਪ੍ਰਗਟ ਕੀਤਾ।

PunjabKesari

PunjabKesari

ਹਾਵਰਡ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਅਰਿਆਨਾ ਨੇ ਏ.ਐਨ.ਆਈ ਨੂੰ ਦੱਸਿਆ, "ਮੈਂ ਕਮਲਾ ਨੂੰ ਵੋਟ ਦਿੱਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਜਿੱਤਣ ਜਾ ਰਹੀ ਹੈ ਕਿਉਂਕਿ ਸਾਨੂੰ ਪ੍ਰਜਨਨ ਦੀ ਆਜ਼ਾਦੀ ਲਈ ਲੜਨ ਦੀ ਲੋੜ ਹੈ"। ਇਕ ਹੋਰ ਵਿਦਿਆਰਥਣ ਨੇ ਚੋਣਾਂ ਦੀ ਰਾਤ ਦੌਰਾਨ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਸਨੇ ਵੋਟ ਪਾਈ ਹੈ। ਵਿਦਿਆਰਥਣ ਮੁਤਾਬਕ,"ਇਹ ਚੋਣ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ, ਵੋਟ ਪਾਉਣ ਦੇ ਯੋਗ ਹੋਣ ਵਾਲੀ ਇਹ ਪਹਿਲੀ ਚੋਣ ਹੈ। ਇੱਕ ਗੈਰ ਅਮਰੀਕੀ ਦਾ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਮੈਂ ਖ਼ੁਦ ਗੈਰ ਅਮੀਰੀਕੀ ਔਰਤ ਹਾਂ।'' 

PunjabKesari

ਪੜ੍ਹੋ ਇਹ ਅਹਿਮ ਖ਼ਬਰ-US Election Results: ਰਿਪਬਲਿਕਨ ਨੇ ਅਮਰੀਕੀ ਸੈਨੇਟ 'ਤੇ ਕੀਤਾ ਕਬਜ਼ਾ 

ਵਿਦਿਆਰਥਣ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਹੈਰਿਸ ਸਾਡੇ ਅਧਿਕਾਰਾਂ ਅਤੇ ਇੱਛਾਵਾਂ ਨੂੰ ਅੱਗੇ ਰੱਖੇਗੀ।ਉਸਨੇ ਅੱਗੇ ਕਿਹਾ, "ਰੱਬ ਅੱਗੇ ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਸੰਯੁਕਤ ਰਾਜ ਦੀ ਰਾਸ਼ਟਰਪਤੀ ਬਣ ਕੇ ਬਾਹਰ ਆਵੇ।" ਤੀਜੇ ਵਿਦਿਆਰਥੀ ਟੇਵਿਨ ਡੇਵਿਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅੱਜ ਕਮਲਾ ਹੈਰਿਸ ਜ਼ਰੂਰ ਜਿੱਤੇਗੀ, ਮੇਰੇ ਮਨ 'ਚ ਕੋਈ ਸ਼ੱਕ ਨਹੀਂ ਹੈ ਕਿ ਕਮਲਾ ਹੈਰਿਸ ਅਮਰੀਕਾ ਹੀ ਅਗਲੀ ਰਾਸ਼ਟਰਪਤੀ ਹੋਵੇਗੀ, ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਦੀ।' ਇਸ ਦੇਸ਼ ਨੂੰ ਚਲਾਉਣ ਦੀ ਜ਼ਰੂਰਤ ਹੈ,ਅਤੇ ਮੈਨੂੰ ਬਹੁਤ ਸਪੱਸ਼ਟ ਦੱਸਣਾ ਚਾਹੁੰਦੀ ਹਾਂ ਕਿ ਡੋਨਾਲਡ ਟਰੰਪ ਚਾਹੁੰਦੇ ਸਨ ਕਿ ਅਸੀਂ ਉਸ ਜਗ੍ਹਾ ਵਾਪਸ ਚਲੇ ਜਾਈਏ ਜਿੱਥੇ ਅਸੀਂ ਪਹਿਲਾਂ ਸੀ ਪਰ ਜਿਵੇਂ ਕਿ ਕਮਲਾ ਹੈਰਿਸ ਨੇ ਕਿਹਾ, ਅਸੀਂ ਵਾਪਸ ਨਹੀਂ ਜਾ ਰਹੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News