ਮੰਗੋਲੀਆ ''ਚ ਤੇਜ਼ ਹਵਾਵਾਂ ਅਤੇ ਤੂਫਾਨ, 130 ਘਰ ਤਬਾਹ

Sunday, Apr 13, 2025 - 04:50 PM (IST)

ਮੰਗੋਲੀਆ ''ਚ ਤੇਜ਼ ਹਵਾਵਾਂ ਅਤੇ ਤੂਫਾਨ, 130 ਘਰ ਤਬਾਹ

ਉਲਾਨਬਾਤਰ (ਯੂ.ਐਨ.ਆਈ.)- ਪੱਛਮੀ ਮੰਗੋਲੀਆਈ ਸੂਬੇ ਗੋਵੀ-ਅਲਤਾਈ ਵਿੱਚ ਤੇਜ਼ ਹਵਾਵਾਂ ਅਤੇ ਧੂੜ ਭਰੇ ਤੂਫਾਨ ਨੇ ਘੱਟੋ-ਘੱਟ 130 ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ। ਇਹ ਜਾਣਕਾਰੀ ਦੇਸ਼ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਐਤਵਾਰ ਨੂੰ ਦਿੱਤੀ। ਏਜੰਸੀ ਨੇ ਕਿਹਾ ਕਿ ਸ਼ਨੀਵਾਰ ਨੂੰ ਸੂਬੇ ਵਿੱਚ ਧੂੜ ਭਰੀ ਹਨੇਰੀ ਆਉਣ ਨਾਲ ਲਗਭਗ 17 ਅਪਾਰਟਮੈਂਟਾਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਕੁਝ ਘਰਾਂ ਵਿੱਚ ਖਾਸ ਕਰਕੇ ਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਤੇ ਰੂਸੀ ਮਿਜ਼ਾਈਲ ਹਮਲੇ, 20 ਤੋਂ ਵੱਧ ਲੋਕਾਂ ਦੀ ਮੌਤ 

ਮੰਗੋਲੀਆ ਦਾ ਜਲਵਾਯੂ ਬਹੁਤ ਹੀ ਮਹਾਂਦੀਪੀ ਹੈ, ਜਿੱਥੇ ਬਸੰਤ ਰੁੱਤ ਵਿੱਚ ਤੇਜ਼ ਹਵਾਵਾਂ, ਬਰਫੀਲੇ ਤੂਫ਼ਾਨ ਅਤੇ ਧੂੜ ਭਰੇ ਤੂਫ਼ਾਨ ਆਮ ਆਉਂਦੇ ਹਨ। ਦੇਸ਼ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਹਾਲ ਹੀ ਦੇ ਸਾਲਾਂ ਵਿੱਚ ਮੰਗੋਲੀਆ ਵਿੱਚ ਧੂੜ ਭਰੇ ਤੂਫਾਨਾਂ ਦੀਆਂ ਵਧੀਆਂ ਘਟਨਾਵਾਂ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨਾਲ ਸਬੰਧਤ ਮਾਰੂਥਲੀਕਰਨ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਮੰਗੋਲੀਆ ਦੇ ਭੂਮੀ ਖੇਤਰ ਦਾ ਲਗਭਗ 77 ਪ੍ਰਤੀਸ਼ਤ ਮਾਰੂਥਲੀਕਰਨ ਅਤੇ ਭੂਮੀ ਦੇ ਪਤਨ ਤੋਂ ਪ੍ਰਭਾਵਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News