ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

12/21/2021 2:41:16 PM

ਪੈਟਰੋਲੀਆ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਤੱਟ 'ਤੇ ਸੋਮਵਾਰ ਨੂੰ 6.2 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਖੇਤਰ ਵਿਚ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ ਮੌਸਮ ਵਿਗਿਆਨ ਸੇਵਾ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।

ਭੂਚਾਲ ਦੁਪਹਿਰ 12 ਵਜੇ ਤੋਂ ਠੀਕ ਬਾਅਦ ਆਇਆ ਅਤੇ ਇਸ ਦਾ ਕੇਂਦਰ ਛੋਟੇ ਜਿਹੇ ਕਸਬੇ ਪੈਟਰੋਲੀਆ ਦੇ ਨੇੜੇ ਸੈਨ ਫਰਾਂਸਿਸਕੋ ਦੇ ਉੱਤਰ-ਪੱਛਮ ਵਿਚ ਲਗਭਗ 337 ਕਿਲੋਮੀਟਰ ਦੂਰ ਇਕ ਤੱਟ ਦੇ ਨੇੜੇ ਕੇਂਦਰਿਤ ਸੀ। ਪੈਟਰੋਲੀਆ ਵਿਚ 1,000 ਤੋਂ ਘੱਟ ਲੋਕ ਰਹਿੰਦੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਕਾਰਨ 1 ਕਰੋੜ ਡਾਲਰ ਤੋਂ ਘੱਟ ਦਾ ਨੁਕਸਾਨ ਹੋਇਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੈਟਰੋਲੀਆ ਦੇ ਜਨਰਲ ਸਟੋਰ ਮੈਨੇਜਰ ਜੇਨ ਡੇਕਟਰ ਨੇ ਸੈਨ ਫਰਾਂਸਿਸਕੋ ਕ੍ਰੋਨਿਕਲ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ ਕਰੀਬ 20 ਸਕਿੰਟ ਤੱਕ ਮਹਿਸੂਸ ਕੀਤੇ ਗਏ।


cherry

Content Editor

Related News