ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 5.8 ਮਾਪੀ ਗਈ ਤੀਬਰਤਾ
Friday, Oct 03, 2025 - 09:29 AM (IST)
ਬਿਊਨਸ ਆਇਰਸ (ਏਜੰਸੀ)- ਅਰਜਨਟੀਨਾ ਦੇ ਸਾਂਤਿਆਗੋ ਡੇਲ ਇਸਟੇਰੋ ਸੂਬੇ ਵਿੱਚ 5.8 ਤੀਬਰਤਾ ਦਾ ਭੂਚਾਲ ਆਇਆ ਹੈ। ਇਹ ਝਟਕੇ ਵੀਰਵਾਰ ਰਾਤ 9:37 GMT 'ਤੇ ਮਹਿਸੂਸ ਕੀਤੇ ਗਏ। ਜਰਮਨੀ ਦੇ GFZ ਜਿਓਸਾਇੰਸਿਜ਼ ਰਿਸਰਚ ਸੈਂਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਦੇ ਕਤਲ ਦੀ ਸਾਜਿਸ਼ ! ਪੁਲਸ ਨੇ ਕਰ'ਤਾ ਐਨਕਾਊਂਟਰ
ਭੂਚਾਲ ਦਾ ਕੇਂਦਰ 566.9 ਕਿਲੋਮੀਟਰ ਦੀ ਡੂੰਘਾਈ 'ਤੇ ਦਰਜ ਕੀਤਾ ਗਿਆ ਹੈ। ਕੇਂਦਰ ਦਾ ਸਥਾਨ 27.09 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 63.34 ਡਿਗਰੀ ਪੱਛਮੀ ਦੇਸ਼ਾਂਤਰ 'ਤੇ ਰਿਹਾ।
ਫਿਲਹਾਲ, ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਸਥਾਨਕ ਪ੍ਰਸ਼ਾਸਨ ਨੇ ਹਾਲਾਤ 'ਤੇ ਨਿਗਰਾਨੀ ਬਰਕਰਾਰ ਰੱਖੀ ਹੋਈ ਹੈ। ਵਿਦਵਾਨਾਂ ਅਨੁਸਾਰ, ਡੂੰਘੇ ਕੇਂਦਰ ਵਾਲੇ ਭੂਚਾਲਾਂ ਵਿੱਚ ਜ਼ਮੀਨ ਉੱਪਰ ਤਬਾਹੀ ਘੱਟ ਹੁੰਦੀ ਹੈ, ਪਰ ਫਿਰ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
