ਵੈਨੇਜ਼ੁਏਲਾ ''ਚ ਅਮਰੀਕੀ ਰਾਜਦੂਤ ਦੀ ਕਠੋਰ ਬਿਆਨਬਾਜ਼ੀ ਦੀ ਸਖਤ ਆਲੋਚਨਾ

02/23/2018 12:19:39 PM

ਕਰਾਕਾਸ (ਭਾਸ਼ਾ)— ਵੈਨੇਜ਼ੁਏਲਾ ਦੀ ਸੰਸਦ ਦੇ ਪ੍ਰਮੁੱਖ ਨੇ ਵੈਨੇਜ਼ੁਏਲਾ ਵਿਚ ਅਮਰੀਕੀ ਰਾਜਦੂਤ 'ਤੇ ਫੌਜੀ ਤਖਤਾ ਪਲਟ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਨਾਲ ਹੀ ਰਾਜਦੂਤ ਵਿਰੁੱਧ ਜਵਾਬੀ ਡਿਪਲੋਮੈਟਿਕ ਕਦਮ ਚੁੱਕਣ ਦੀ ਧਮਕੀ ਦਿੱਤੀ ਹੈ। ਹਾਲਾਂਕਿ ਪ੍ਰਮੁੱਖ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਕੱਢ ਦਿੱਤਾ ਜਾਵੇਗਾ। ਰਾਸ਼ਟਰੀ ਸੰਵਿਧਾਨ ਸਭਾ ਦੀ ਪ੍ਰਧਾਨ ਡੇਲਸੀ ਰੌਡਰੀਗਜ਼ ਨੇ ਅਮਰੀਕੀ ਰਾਜਦੂਤ ਟੌਡ ਰਾਬਿਨਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਟਵੀਟ ਕੀਤੇ। 
ਅਸਲ ਵਿਚ ਅਮਰੀਕੀ ਰਾਜਦੂਤ ਨੇ ਇਕ ਸਥਾਨਕ ਆਨਲਾਈਨ ਪ੍ਰਕਾਸ਼ਨ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਵੈਨੇਜ਼ੁਏਲਾ ਸਰਕਾਰ ਦੀ ਆਲੋਚਨਾ ਕੀਤੀ ਸੀ। ਇਸ ਇੰਟਰਵਿਊ ਵਿਚ ਰਾਬਿਨਸਨ ਨੇ ਪਬਲੀਕੇਸ਼ਨ ਨੂੰ ਕਿਹਾ ਸੀ ਕਿ ਅਜਿਹੀ ਸੰਭਾਵਨਾ ਹੈ ਕਿ ਅਮਰੀਕਾ-ਵੈਨੇਜ਼ੁਏਲਾ ਦੇ ਮਹੱਤਵਪੂਰਣ ਤੇਲ ਸੈਕਟਰ 'ਤੇ ਪਾਬੰਦੀ ਲਗਾ ਸਕਦਾ ਹੈ। ਇਨ੍ਹਾਂ ਪਾਬੰਦੀਆਂ ਵਿਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਵੱਡੀ ਗਿਣਤੀ ਵਿਚ ਖਾਸ ਸਰਕਾਰੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਰਾਬਿਨਸਨ ਨੇ ਕਿਹਾ,''ਸਾਰੇ ਵਿਕਲਪ ਸਾਹਮਣੇ ਹਨ।'' ਇਸ ਦੇ ਇਲਾਵਾ ਉਨ੍ਹਾਂ ਨੇ 22 ਅਪ੍ਰੈਲ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਕਿਰਿਆ ਦੀ ਆਲੋਚਨਾ ਕੀਤੀ। ਮਾਦੁਰੋ ਦੁਬਾਰਾ ਸੱਤਾ ਵਿਚ ਆਉਣ ਲਈ ਚੋਣ ਲੜ ਰਹੇ ਹਨ। 
ਨਾਲ ਹੀ ਰਾਬਿਨਸਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਵਿਚ ਵੈਨੇਜ਼ੁਏਲਾ ਦੀ ਫੌਜ ਦਾ ਕਾਫੀ ਪ੍ਰਭਾਵ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਕ ਰਾਜਦੂਤ ਹੋਣ ਦੇ ਨਾਤੇ ਉਹ ਮਿਲਟਰੀ ਤਖਤਾ ਪਲਟ ਦਾ ਸਮਰਥਨ ਨਹੀਂ ਕਰਦੇ। ਇਸ ਬਿਆਨਬਾਜ਼ੀ 'ਤੇ ਰੌਡਰੀਗਜ਼ ਨੇ ਕਿਹਾ ਕਿ ਵੈਨੇਜ਼ੁਏਲਾ ਦੀ ਜਨਤਾ ਦੇ ਸਨਮਾਨ ਦੀ ਰੱਖਿਆ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਸੰਵਿਧਾਨ ਸਭਾ ਉਨ੍ਹਾਂ ਦੀਆਂ ਟਿੱਪਣੀਆਂ ਦੀ ਸਮੀਖਿਆ ਕਰੇਗੀ। ਫਿਲਹਾਲ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ਵਿਚ ਕੋਈ ਟਿੱਪਣੀ ਨਹੀਂ ਕੀਤੀ।


Related News