ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ ''ਚ ਹੋ ਰਿਹੈ ਇਹ ਅਨੋਖਾ ਕੰਮ
Wednesday, Mar 04, 2020 - 11:59 PM (IST)
ਬੀਜਿੰਗ - ਭਾਰਤ ਦੇ ਗੁਆਂਢੀ ਮੁਲਕ ਚੀਨ ਵਿਚ ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਉਥੇ ਹਰ ਦਿਨ ਲੱਖਾਂ ਦੀ ਗਿਣਤੀ ਵਿਚ ਸੁਰੱਖਿਆ ਉਪਕਰਣ ਭੇਜੇ ਜਾ ਰਹੇ ਹਨ। ਗਲੋਬਲ ਟਾਈਮਸ ਵਿਚ ਛਪੀ ਰਿਪੋਰਟ ਮੁਤਾਬਕ ਸੂਚਨਾ ਅਤੇ ਉਦਯੋਗ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਚੀਨ ਵਿਚ ਜਿੰਨੇ ਸੁਰੱਖਿਆ ਉਪਕਰਣਾਂ ਦੀ ਮੰਗ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਸਮਾਨ ਰੁਜ਼ਾਨਾ ਉਥੇ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹੁਬੇਈ ਸੂਬੇ ਵਿਚ ਰੁਜ਼ਾਨਾ 2 ਲੱਖ 50 ਹਜ਼ਾਰ ਸੁਰੱਖਿਆਤਮਕ ਕੱਪਡ਼ੇ ਭੇਜੇ ਜਾ ਰਹੇ ਹਨ, ਜਿਸ ਨਾਲ ਇਸ ਬੀਮਾਰੀ ਨੂੰ ਜਲਦ ਰੋਕਿਆ ਜਾ ਸਕੇ। ਇਹ ਉਥੇ ਰੁਜ਼ਾਨਾ ਦੀ ਮੰਗ ਤੋਂ ਕਿਤੇ ਜ਼ਿਆਦਾ ਹੈ। ਮੰਤਰਾਲੇ ਦਾ ਆਖਣਾ ਹੈ ਕਿ ਚੀਨ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਇਸ ਦੀ ਸਪਲਾਈ ਵਧਾਵੇਗਾ ਅਤੇ ਕੋਵਿਡ-19 ਤੋਂ ਬਚਾਅ ਲਈ ਸੁਰੱਖਿਆਤਮਕ ਕੱਪਡ਼ਿਆਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰੇਗਾ।
ਦਰਅਸਲ, ਜਦ ਚੀਨ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਵਧਿਆ ਉਸ ਦੌਰਾਨ ਉਥੇ ਵੀ ਮਾਸਕ ਅਤੇ ਇਸ ਤਰ੍ਹਾਂ ਦੇ ਸੁਰੱਖਿਆ ਕੱਪਡ਼ਿਆਂ ਦੀ ਕਮੀ ਹੋ ਗਈ ਸੀ। ਉਸ ਤੋਂ ਬਾਅਦ ਜਿਨ੍ਹਾਂ ਥਾਂਵਾਂ ਤੋਂ ਇਨ੍ਹਾਂ ਉਪਕਰਣਾਂ ਦੀ ਸਪਲਾਈ ਹੋ ਰਹੀ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਉਨ੍ਹਾਂ ਫੈਕਟਰੀਆਂ ਨੂੰ ਆਪਣਾ ਉਤਪਾਦਨ ਦੁਗਣਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਸਪਲਾਈ ਆਮ ਹੋਈ।
ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਦਿਸ਼ਾ ਵਿਚ ਕਦਮ ਚੁੱਕਿਆ ਅਤੇ ਹੋਰਨਾਂ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ, ਉਸ ਤੋਂ ਬਾਅਦ ਚੀਨ ਵਿਚ ਚੀਜ਼ਾਂ ਦੀ ਸਪਲਾਈ ਆਮ ਹੋ ਪਾਈ ਅਤੇ ਕੋਰੋਨਾ ਨੂੰ ਰੋਕਿਆ ਜਾ ਸਕੇ। ਭਾਰਤ ਨੇ ਵੀ ਚੀਨ ਨੂੰ ਜ਼ਿਆਦਾ ਗਿਣਤੀ ਵਿਚ ਐਨ-95 ਮਾਸਕ ਪਹੁੰਚਾਏ, ਜਿਸ ਨਾਲ ਉਥੇ ਬਚਾਅ ਹੋ ਸਕੇ। ਲੱਖਾਂ ਦੀ ਗਿਣਤੀ ਵਿਚ ਮਾਸਕ ਚੀਨ ਭੇਜੇ ਗਏ। ਇਸ ਤੋਂ ਇਲਾਵਾ ਮੈਡੀਕਲ ਕਿੱਟਾਂ ਦੀ ਜ਼ਰੂਰਤ ਸੀ ਉਹ ਵੀ ਭੇਜੀਆਂ ਗਈਆ। ਅਮਰੀਕਾ ਸਮੇਤ ਹੋਰ ਦੇਸ਼ਾਂ ਨੇ ਚੀਨ ਇਸ ਬੀਮਾਰੀ ਤੋਂ ਬਚਾਅ ਲਈ ਉਪਕਰਣ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ।
ਦਈ ਦਈਏ ਕਿ ਕੋਰੋਨਾਵਾਇਰਸ ਕਾਰਨ ਹੁਣ ਤੱਕ 3100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨਾਲ ਪੂਰੀ ਦੁਨੀਆ ਵਿਚ 90 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਉਥੇ ਹੀ ਇਸ ਵਾਇਰਸ ਨੇ ਕਰੀਬ 70 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਜਿਸ ਨਾਲ ਭਾਰਤ ਵਿਚ ਕਰੀਬ 28 ਕੋਰੋਨਾਵਾਇਰਸ ਦੇ ਪੀਡ਼ਤਾਂ ਦੀ ਪੁਸ਼ਟੀ ਹੋਈ ਹੈ।