ਅਨੋਖਾ ਦੇਸ਼, ਰੈੱਡ ਲਿਪਸਟਿਕ ਲਾਉਣ ’ਤੇ ਹੋ ਸਕਦੀ ਹੈ ਮੌਤ ਦੀ ਸਜ਼ਾ!

Friday, Mar 06, 2020 - 02:22 AM (IST)

ਅਨੋਖਾ ਦੇਸ਼, ਰੈੱਡ ਲਿਪਸਟਿਕ ਲਾਉਣ ’ਤੇ ਹੋ ਸਕਦੀ ਹੈ ਮੌਤ ਦੀ ਸਜ਼ਾ!

ਪਿਓਂਗਯੋਂਗ (ਇੰਟ. ) - ਹਰ ਸਾਲ ਨਾਰਥ ਕੋਰੀਆ ਤੋਂ ਭੱਜ ਕੇ ਹਜ਼ਾਰਾਂ ਸ਼ਰਨਾਰਥੀ ਸਾਊਥ ਕੋਰੀਆ ’ਚ ਸ਼ਰਨ ਲੈਂਦੇ ਹਨ। ਨਾਰਥ ਕੋਰੀਆ ਤੋਂ ਭੱਜ ਕੇ ਆਏ ਇਹੀ ਲੋਕ ਕਿਮ ਜੋਂਗ ਉਨ ਦੇ ਸ਼ਾਸਨ ਦੇ ਕਿੱਸੇ ਵੀ ਸੁਣਾਉਂਦੇ ਰਹੇ ਹਨ। ਸਾਊਥ ਕੋਰੀਆ ਦੇ ਸਿਓਲ ’ਚ ਰਹਿ ਰਹੀ ਅਦਾਕਾਰਾ ਨਾਰਾ ਕਾਂਗ ਵੀ ਭੱਜ ਕੇ ਆਏ ਇਨ੍ਹਾਂ ਲੋਕਾਂ ’ਚੋਂ ਇਕ ਹੈ। ਹਾਲਾਂਕਿ ਨਾਰਾ ਨੇ ਦਾਅਵਾ ਕੀਤਾ ਹੈ ਕਿ ਨਾਰਥ ਕੋਰੀਆ ਦੇ ਨੌਜਵਾਨ ਵੀ ਇਸ ਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਨਵੇਂ-ਨਵੇਂ ਤਰੀਕਿਆਂ ਨਾਲ ਵਿਰੋਧ ਜਤਾ ਰਹੇ ਹਨ। ਨਾਰਾ ਮੁਤਾਬਕ ਨਾਰਥ ਕੋਰੀਆ ’ਚ ਰੈੱਡ ਲਿਪਸਟਿਕ ’ਤੇ ਰੋਕ ਹੈ ਅਤੇ ਇਸ ਨੂੰ ਲਾ ਕੇ ਘੁੰਮਣਾ ਕਿਸੇ ਸੁਪਨੇ ਵਾਂਗ ਹੈ। ਨਾਰਾ ਨੇ ਦੱਸਿਆ ਕਿ ਨਾਰਥ ਕੋਰੀਅਨ ਸਰਕਾਰ ਰੈੱਡ ਲਿਪਸਟਿਕ ਨੂੰ ਕੈਪੀਟਲਿਜ਼ਮ ਦਾ ਪ੍ਰਤੀਕ ਮੰਨਦੀ ਹੈ ਅਤੇ ਇਸ ਲਈ ਇਸ ’ਤੇ ਬੈਨ ਲਾਇਆ ਗਿਆ ਹੈ। ਨਾਰਾ ਮੁਤਾਬਕ ਇਸ ਸਭ ਤੋਂ ਤੰਗ ਆ ਕੇ ਉਨ੍ਹਾਂ ਨੇ ਨਾਰਥ ਕੋਰੀਆ ਛੱਡਣ ਦਾ ਫੈਸਲਾ ਲਿਆ ਸੀ।

PunjabKesari

ਰੈੱਡ ਲਿਪਸਟਿਕ, ਅੰਗੂਠੀ ਸਭ ਬੈਨ

ਦੱਸ ਦਈਏ ਕਿ ਸਿਰਫ ਰੈੱਡ ਲਿਪਸਟਿਕ ਹੀ ਨਹੀਂ ਸਗੋਂ ਕਈ ਹੋਰ ਤਰ੍ਹਾਂ ਦੇ ਮੇਕਅਪ ’ਤੇ ਵੀ ਨਾਰਥ ਕੋਰੀਆ ’ਚ ਰੋਕ ਹੈ। ਨਾਰਾ ਦੱਸਦੀ ਹੈ ਕਿ ਉਥੇ ਔਰਤਾਂ ਕੋਈ ਪਾਰਦਰਸ਼ੀ ਜੈੱਲ ਜਾਂ ਜ਼ਿਆਦਾ ਤੋਂ ਜ਼ਿਆਦਾ ਪਿੰਕ ਕਲਰ ਦੀ ਲਿਪਸਟਿਕ ਹੀ ਲਾ ਸਕਦੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ’ਤੇ ਕੰਟਰੋਲ ਕਰਨ ਲਈ ਬਾਕਾਇਦਾ ਮੇਕਅਪ ਪੁਲਸ ਵੀ ਤਾਇਨਾਤ ਕੀਤੀ ਗਈ ਹੈ। ਨਾਰਾ ਮੁਤਾਬਕ ਜੇ ਨਾਰਥ ਕੋਰੀਆ ’ਚ ਤੁਸੀਂ ਮੇਕਅਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾ ਰਹੇ ਹੋ, ਕਿਉਂਕਿ ਲੋਕਲ ਲੋਕ ਹੀ ਤੁਹਾਡੀ ਆਲੋਚਨਾ ਕਰਨ ਲੱਗਦੇ ਹਨ। ਨਾਲ ਹੀ ਹਰ 10 ਮੀਟਰ ’ਤੇ ਤੁਹਾਨੂੰ ਮੇਕਅਪ ਪੁਲਸ ਦੀ ਪੈਟਰੋਲਿੰਗ ਟੀਮ ਮਿਲ ਜਾਵੇਗੀ। ਨਾਰਥ ਕੋਰੀਆ ’ਚ ਅੰਗੂਠੀ, ਬ੍ਰੈਸਲੇਟ ਪਹਿਨਣਾ ਵੀ ਮਨ੍ਹਾ ਹੈ। ਨਾਲ ਹੀ ਤੈਅ ਹੇਅਰਸਟਾਈਲ ’ਚੋਂ ਕਿਸੇ ਇਕ ਨੂੰ ਚੁਣਨਾ ਹੁੰਦਾ ਹੈ। ਇਥੇ ਔਰਤਾਂ ਵਾਲ ਖੋਲ੍ਹ ਕੇ ਵੀ ਨਹੀਂ ਘੁੰਮ ਸਕਦੀਆਂ।

PunjabKesari

ਮੇਕਅਪ ਪੁਲਸ ਤੋਂ ਬਚਣਾ ਅਸੰਭਵ

ਨਾਰਥ ਕੋਰੀਆ ਛੱਡ ਕੇ ਆਏ ਕਈ ਲੋਕਾਂ ਨੇ ਦੱਸਿਆ ਕਿ ਉਥੇ ਮਿੰਨੀ ਸਕਰਟ, ਗ੍ਰਾਫਿਕ ਸ਼ਰਟ, ਅਜਿਹਾ ਕੋਈ ਕੱਪੜਾ, ਜਿਸ ’ਤੇ ਅੰਗਰੇਜ਼ੀ ’ਚ ਕੁਝ ਲਿਖਿਆ ਹੋਵੇ ਜਾਂ ਫਿਰ ਟਾਈਟ ਜੀਨਸ ਹੋਵੇ, ’ਤੇ ਵੀ ਰੋਕ ਹੈ। ਪਹਿਲੀ ਵਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੇ ਜਾਣ ’ਤੇ ਸ਼ਹਿਰ ਦੇ ਕਿਸੇ ਚੌਰਾਹੇ ’ਤੇ ਖੜ੍ਹਾ ਕਰ ਕੇ ਬੇਇੱਜ਼ਤੀ ਕੀਤੀ ਜਾਂਦੀ ਹੈ। ਦੂਜੀ ਵਾਰ ਮਜ਼ਦੂਰੀ ਦੀ ਸਜ਼ਾ ਅਤੇ ਵਾਰ-ਵਾਰ ਕਰਨ ’ਤੇ ਇਸ ਨੂੰ ਸਰਕਾਰ ਖਿਲਾਫ ਵਿਦਰੋਹ ਵੀ ਮੰਨਿਆ ਜਾ ਸਕਦਾ ਹੈ। ਨਾਰਥ ਕੋਰੀਆ ’ਚ ਸਰਕਾਰ ਦੇ ਵਿਰੋਧ ਨੂੰ ਸਭ ਤੋਂ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਅਤੇ ਇਸ ਦੀ ਸਜ਼ਾ ਮੌਤ ਹੈ।

PunjabKesari

 

ਇਹ ਵੀ ਪਡ਼ੋ - ਕੀ ਨੋਟਾਂ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ ! WHO ਨੇ ਦਿੱਤੀ ਇਹ ਚਿਤਾਵਨੀ  ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਮਰ ਰਹੇ ਨੇ ਲੋਕ, ਦੁਬਾਰਾ ਪੈ ਰਹੇ ਬੀਮਾਰ  ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ  ਅਨੋਖਾ ਦੇਸ਼, ਰੈੱਡ ਲਿਪਸਟਿਕ ਲਾਉਣ ’ਤੇ ਹੋ ਸਕਦੀ ਹੈ ਮੌਤ ਦੀ ਸਜ਼ਾ!   ਇੰਦਰਾ ਗਾਂਧੀ ਤੇ ਅੰਮਿ੍ਰਤ ਕੌਰ ਟਾਈਮ ਮੈਗਜ਼ੀਨ ਦੀਆਂ 'ਵੂਮੈਨ ਆਫ ਦਿ ਈਅਰ' ਦੀ ਲਿਸਟ 'ਚ ਸ਼ਾਮਲ


author

Khushdeep Jassi

Content Editor

Related News