ਸਪੇਨ 'ਚ ਤੂਫਾਨ 'ਗਲੋਰੀਆ' ਕਾਰਨ 4 ਲੋਕਾਂ ਦੀ ਮੌਤ, 9 ਸੂਬਿਆ 'ਚ ਰੈੱਡ ਅਲਰਟ ਜਾਰੀ

01/21/2020 10:21:27 AM

ਮੈਡ੍ਰਿਡ— ਸਪੇਨ 'ਚ ਤੂਫਾਨ 'ਗਲੋਰੀਆ' ਕਾਰਨ ਦੇਸ਼ ਦੇ 9 ਸੂਬਿਆਂ 'ਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਅਤੇ ਤਾਪਮਾਨ ਦੇ ਅਸਾਧਾਰਣ ਰੂਪ ਨਾਲ ਘੱਟ ਹੋਣ ਕਾਰਨ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ 9 ਸੂਬਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਪੇਨ ਮੀਡੀਆ ਮੁਤਾਬਕ ਸੋਮਵਾਰ ਸ਼ਾਮ ਨੂੰ ਵਾਲੇਂਸਿਆ ਦੀ ਮੋਗੇਂਟ ਨਗਰਪਾਲਿਕਾ 'ਚ ਲਗਭਗ 60 ਸਾਲ ਦਾ ਇਕ ਵਿਅਕਤੀ ਸੈਰ ਕਰਨ ਲਈ ਬਾਹਰ ਗਿਆ ਸੀ ਅਤੇ ਹਾਈਪੋਥਰਮੀਆ ਦੇ ਕਾਰਨ ਘਰ ਦੇ ਬਾਹਰ ਬੇਹੋਸ਼ ਹੋ ਗਿਆ। ਬਾਅਦ 'ਚ ਉਸ ਦੀ ਮੌਤ ਹੋ ਗਈ।
PunjabKesari
ਇਸ ਵਿਚਕਾਰ 3 ਹੋਰ ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਮੀਡੀਆ ਮੁਤਾਬਕ ਐਤਵਾਰ ਨੂੰ ਅਸਟੁਰਿਈਆ 'ਚ ਇਕ ਵਾਹਨ ਦੀ ਚਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਉਹ ਆਪਣੀ ਕਾਰ ਦੇ ਟਾਇਰਾਂ 'ਤੇ ਸਨੋਅ ਚੇਨ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਰੀ ਬਰਫਬਾਰੀ ਕਾਰਨ ਡਰਾਈਵਰ ਨੇ ਵਾਹਨਾਂ ਤੋਂ ਕੰਟਰੋਲ ਗੁਆ ਦਿੱਤਾ ਸੀ। ਅਵਿਲਾ ਸੂਬੇ 'ਚ ਤੇਜ਼ ਹਵਾਵਾਂ ਕਾਰਨ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਇਲਾਵਾ ਗੰਡਿਆ ਨਗਰਪਾਲਿਕਾ 'ਚ ਇਕ ਬੇਘਰ ਔਰਤ ਦੀ ਬਹੁਤ ਠੰਡ ਕਾਰਨ ਸੜਕ 'ਤੇ ਮੌਤ ਹੋ ਗਈ।


Related News