ਅਮਰੀਕਾ ਦੇ ਕਈ ਸੂਬਿਆਂ 'ਚ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 18 ਲੋਕਾਂ ਦੀ ਮੌਤ (ਤਸਵੀਰਾਂ)

Monday, May 27, 2024 - 09:42 AM (IST)

ਅਮਰੀਕਾ ਦੇ ਕਈ ਸੂਬਿਆਂ 'ਚ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 18 ਲੋਕਾਂ ਦੀ ਮੌਤ (ਤਸਵੀਰਾਂ)

ਹਿਊਸਟਨ (ਭਾਸ਼ਾ): ਮੱਧ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਵਿਚ ਸ਼ਕਤੀਸ਼ਾਲੀ ਤੂਫਾਨ ਨੇ ਭਾਰੀ ਤਬਾਹੀ ਮਚਾਈ। ਸ਼ਕਤੀਸ਼ਾਲੀ ਤੂਫਾਨ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਕਈ ਘਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਬਿਜਲੀ ਤੋਂ ਬਿਨ੍ਹਾਂ ਰਹਿਣ ਲਈ ਮਜਬੂਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਓਕਲਾਹੋਮਾ ਸਰਹੱਦ ਨੇੜੇ, ਕੁੱਕ ਕਾਉਂਟੀ, ਟੈਕਸਾਸ ਵਿੱਚ ਕਈ ਮੌਤਾਂ ਹੋਈਆਂ, ਜਿੱਥੇ ਸ਼ਨੀਵਾਰ ਰਾਤ ਇੱਕ ਤੂਫਾਨ ਨੇ ਇੱਕ ਪੇਂਡੂ ਖੇਤਰ ਵਿਚ ਭਾਰੀ ਤਬਾਹੀ ਮਚਾਈ। 

PunjabKesari

ਤੂਫ਼ਾਨ ਨੇ ਓਕਲਾਹੋਮਾ ਵਿੱਚ ਕਾਫ਼ੀ ਨੁਕਸਾਨ ਕੀਤਾ ਹੈ। ਇੱਥੇ ਇੱਕ ਵਿਆਹ ਵਿੱਚ ਆਏ ਮਹਿਮਾਨ ਤੂਫ਼ਾਨ ਕਾਰਨ ਜ਼ਖ਼ਮੀ ਹੋ ਗਏ। ਕੁੱਕ ਕਾਉਂਟੀ ਸ਼ੈਰਿਫ ਰੇ ਸੇਪਿੰਗਟਨ ਨੇ ਕਿਹਾ, "ਇੱਥੇ ਸਿਰਫ ਮਲਬੇ ਦਾ ਢੇਰ ਬਚਿਆ ਹੈ।" ਭਾਰੀ ਤਬਾਹੀ ਹੋਈ ਹੈ।'' ਸ਼ੈਰਿਫ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਦੋ ਅਤੇ ਪੰਜ ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ ਹੋਈ ਤਬਾਹੀ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਵੀ ਮੌਤ ਹੋ ਗਈ। ਤੂਫਾਨ ਕਾਰਨ ਕਈ ਮਕਾਨ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਕਈ ਇਲਾਕਿਆਂ ਵਿਚ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, ਹੁਣ ਤੱਕ 670 ਤੋਂ ਵੱਧ ਲੋਕਾਂ ਦੀ ਮੌਤ

ਵੈਲੀ ਵਿਊ ਦੇ ਆਲੇ-ਦੁਆਲੇ ਦੇ ਖੇਤਰ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਸੈਪਿੰਗਟਨ ਨੇ ਕਿਹਾ ਕਿ ਇੰਟਰਸਟੇਟ 35 'ਤੇ ਏਪੀ ਟਰੈਵਲ ਸੈਂਟਰ ਨਾਮਕ ਟਰੱਕ ਸਟਾਪ 'ਤੇ 60 ਤੋਂ 80 ਲੋਕ ਜ਼ਖਮੀ ਹੋਏ ਹਨ। ਉਸ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਸ਼ਰਨ ਲੈਣ ਲਈ ਉੱਥੇ ਪਹੁੰਚ ਗਏ ਸਨ। ਬਿਜਲੀ ਦੀ ਸਮੱਸਿਆ ਨਾਲ ਜੁੜੀ ਇਕ ਵੈੱਬਸਾਈਟ ਮੁਤਾਬਕ ਟੈਕਸਾਸ ਤੋਂ ਲੈ ਕੇ ਕੰਸਾਸ, ਮਿਸੌਰੀ, ਅਰਕਨਸਾਸ, ਟੈਨੇਸੀ ਅਤੇ ਕੈਂਟਕੀ ਤੱਕ 4,70,000 ਤੋਂ ਜ਼ਿਆਦਾ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News