ਫਿਨਲੈਂਡ ਤੇ ਸਵੀਡਨ ਜਲਦ ਨਾਟੋ ''ਚ ਹੋ ਸਕਦੇ ਹਨ ਸ਼ਾਮਲ : ਸਟੋਲਟੇਨਬਰਗ

Thursday, Apr 28, 2022 - 06:48 PM (IST)

ਬ੍ਰਸੇਲਜ਼-ਨਾਟੋ ਦੇ ਸਕੱਤਰ-ਜਨਰਲ ਜੇਂਸ ਸਟੋਲਟੇਨਬਰਗ ਨੇ ਵੀਰਵਾਰ ਨੂੰ ਕਿਹਾ ਕਿ ਫਿਨਲੈਂਡ ਅਤੇ ਸਵੀਡਨ ਜੇਕਰ 30 ਦੇਸ਼ਾਂ ਦੇ ਫੌਜੀ ਸੰਗਠਨ 'ਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਖੁੱਲ੍ਹੇ ਦਿਲ ਤੋਂ ਸਵਾਗਤ ਕੀਤਾ ਜਾਵੇਗਾ ਅਤੇ ਉਹ ਮੁਕਾਬਲਤਨ ਜਲਦ ਹੀ ਮੈਂਬਰ ਬਣ ਸਕਦੇ ਹਨ। ਸਟੋਲਟੇਨਬਰਗ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦ ਰੂਸ ਦੀ ਮੈਂਬਰਸ਼ਿਪ ਨੂੰ ਲੈ ਕੇ ਜਨਤਾ ਦਾ ਸਮਰਥਨ ਵਧਿਆ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ 'ਤੇ ਕੀਤਾ ਸਾਈਬਰ ਹਮਲਾ : ਮਾਈਕ੍ਰੋਸਾਫ਼ਟ ਰਿਪੋਰਟ 'ਚ ਹੋਇਆ ਖੁਲਾਸਾ

ਮੀਡੀਆ 'ਚ ਕਿਆਸ ਲਾਏ ਜਾ ਰਹੇ ਹਨ ਕਿ ਦੋਵੇਂ ਦੇਸ਼ ਮਈ ਦੇ ਮੱਧ 'ਚ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਸਟੋਲਟੇਨਬਰਗ ਨੇ ਕਿਹਾ ਕਿ ਇਹ ਉਨ੍ਹਾਂ ਦਾ ਫੈਸਲਾ ਹੈ ਪਰ ਜੇਕਰ ਉਹ ਅਰਜ਼ੀ ਦੇਣ ਦਾ ਫੈਸਲਾ ਕਰਦੇ ਹਨ ਤਾਂ ਫਿਨਲੈਂਡ ਅਤੇ ਸਵੀਡਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ, ਅਸੀਂ ਪ੍ਰਕਿਰਿਆ ਦੇ ਜਲਦ ਹੋਣ ਦੀ ਉਮੀਦ ਕਰਦੇ ਹਾਂ। ਨਾਟੋ ਸਕੱਤਰ-ਜਨਰਲ ਨੇ ਹਾਲਾਂਕਿ, ਕੋਈ ਸਮਾਂ ਹੱਦ ਨਹੀਂ ਦਿੱਤੀ ਪਰ ਕਿਹਾ ਕਿ ਦੋਵੇਂ ਦੇਸ਼ ਕੁਝ ਸੁਰੱਖਿਆ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਰਸਮੀ ਤੌਰ 'ਤੇ ਨਾਟੋ ਦਾ ਮੈਂਬਰ ਬਣਨ ਤੋਂ ਪਹਿਲਾਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਰੂਸ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਵੇਗੀ : ਬੈਂਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News