ਸਕਾਟਲੈਂਡ ’ਚ ਸਟਰਲਿੰਗ ਨੂੰ ਰਹਿਣ ਲਈ ਸਭ ਤੋਂ ਖੁਸ਼ਹਾਲ ਸਥਾਨ ਦਾ ਮਿਲਿਆ ਖਿਤਾਬ

Thursday, Nov 25, 2021 - 03:51 AM (IST)

ਗਲਾਸਗੋ (ਮਨਦੀਪ ਖੁਰਮੀ) - ਸਕਾਟਲੈਂਡ ਦੇ ਸ਼ਹਿਰ ਸਟਰਲਿੰਗ ਨੂੰ ਰਹਿਣ ਲਈ ਸਕਾਟਲੈਂਡ ਭਰ ਵਿਚੋਂ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਰਾਈਟਮੂਵ ਵਲੋਂ ਕੀਤੇ ਗਏ ਇਕ ਸਰਵੇ ਨੇ ਕੇਂਦਰੀ ਬੈਲਟ ਦੇ ਇਸ ਕਸਬੇ ਨੂੰ ਸਰਹੱਦ ਦੇ ਉੱਤਰ ਵਿਚ ਪਹਿਲੇ ਨੰਬਰ ’ਤੇ ਰੱਖਿਆ ਹੈ, ਜਦਕਿ ਚੌਥੇ ਸਥਾਨ 'ਤੇ ਐਡਿਨਬਰਾ, ਗਲਾਸਗੋ ਨੂੰ ਸੱਤਵੇਂ ਅਤੇ ਏਬਰਡੀਨ ਨੂੰ ਦਸਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਹ ਹੈਪੀ ਹੋਮ ਇੰਡੈਕਸ ਸਰਵੇ ਪਿਛਲੇ ਦਹਾਕੇ ਤੋਂ ਹਰ ਸਾਲ ਰਾਈਟਮੂਵ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਵਿਚ ਪੂਰੇ ਯੂ. ਕੇ. ਵਿਚ 21,000 ਲੋਕਾਂ ਦੇ ਇਕ ਪੋਲ ਨੇ ਸਕਾਟਲੈਂਡ ਵਿਚੋਂ ਸਟਰਲਿੰਗ ਨੂੰ ਰਹਿਣ ਲਈ ਇਕ ਖੁਸ਼ਹਾਲ ਸ਼ਹਿਰ ਵਜੋਂ ਚੁਣਿਆ ਹੈ।

ਇਹ ਵੀ ਪੜ੍ਹੋ - ਫ਼ਰਾਂਸ-ਇੰਗਲੈਂਡ ਚੈਨਲ 'ਚ ਕਿਸ਼ਤੀ ਡੁੱਬਣ ਕਾਰਨ 31 ਪ੍ਰਵਾਸੀਆਂ ਦੀ ਮੌਤ

ਇਸ ਸਰਵੇ ਅਨੁਸਾਰ ਖੁਸ਼ਹਾਲੀ ਦੇ ਪੈਮਾਨਿਆਂ ਵਿਚ ਦੋਸਤੀ ਅਤੇ ਭਾਈਚਾਰਕ ਭਾਵਨਾ ਵੀ ਸ਼ਾਮਲ ਹੈ। ਇਸਦੇ ਇਲਾਵਾ ਕੁਦਰਤ ਅਤੇ ਹਰਿਆਲੀਆਂ ਥਾਵਾਂ, ਸਕੂਲ, ਰੈਸਟੋਰੈਂਟ, ਦੁਕਾਨਾਂ ਅਤੇ ਖੇਡ ਸਹੂਲਤਾਂ ਸਮੇਤ ਹੁਨਰ ਅਤੇ ਸਹੂਲਤਾਂ ਨੂੰ ਵੀ ਧਿਆਨ ’ਚ ਰੱਖਿਆ ਜਾਂਦਾ ਹੈ। ਇਸ ਸਾਲ ਦੇ ਸਰਵੇ ਵਿਚ ਨੌਰਥੰਬਰਲੈਂਡ ਵਿਚ ਹੈਕਸਹੈਮ ਨੂੰ ਬ੍ਰਿਟੇਨ ਦੇ ਸਭ ਤੋਂ ਖੁਸ਼ਹਾਲ ਸਥਾਨ ਵਜੋਂ ਸੂਚਿਤ ਕੀਤਾ ਗਿਆ ਹੈ, ਜਦਕਿ ਕਾਰਨਵਾਲ ਵਿਚ ਸੇਂਟ ਆਈਵਸ, ਜੋ ਪਿਛਲੇ ਸਾਲ ਇਸ ਸੂਚੀ ਵਿਚ ਸਿਖਰ ’ਤੇ ਸੀ, ਇਸ ਸਾਲ ਦੀ ਰੈਂਕਿੰਗ ਵਿਚ 8ਵੇਂ ਸਥਾਨ ’ਤੇ ਹੈ। ਰਾਈਟਮੂਵ ਦੇ ਅਧਿਐਨ ਨੇ ਇਹ ਵੀ ਪਾਇਆ ਕਿ ਤੱਟਵਰਤੀ ਪਿੰਡਾਂ ਵਿਚ ਰਹਿਣ ਵਾਲੇ ਲੋਕ ਸਭ ਤੋਂ ਖੁਸ਼ਹਾਲ ਸਮੂਹਾਂ ਵਿਚ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News