ਨਿਊਯਾਰਕ ’ਚ ਰੁਕੇ ਰਹਿਣਾ ਪਿਆ ਮਹਿੰਗਾ, ਅਮਰੀਕਾ ਨੇ 2 ਈਰਾਨੀ ਡਿਪਲੋਮੈਟ ਕੱਢੇ
Monday, Oct 05, 2026 - 08:55 AM (IST)
ਵਾਸ਼ਿੰਗਟਨ (ਇੰਟ.) : ਅਮਰੀਕਾ ਨੇ ਈਰਾਨ ਦੇ 2 ਡਿਪਲੋਮੈਟਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ। ਦੋਵੇਂ ਸੰਯੁਕਤ ਰਾਸ਼ਟਰ (ਯੂ. ਐੱਨ.) ਮਹਾਸਭਾ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਸਨ ਪਰ ਮਹਾਸਭਾ ਖ਼ਤਮ ਹੋਣ ਤੋਂ ਬਾਅਦ ਵੀ ਉੱਥੇ ਹੀ ਰੁਕੇ ਰਹੇ। ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਨਿਊਯਾਰਕ ਸਥਿਤ ਈਰਾਨੀ ਮਿਸ਼ਨ ਨੂੰ ਹੁਕਮ ਦਿੱਤਾ ਸੀ ਕਿ ਯੂ.ਐੱਨ. ਮਹਾਸਭਾ ਵਿਚ ਸ਼ਾਮਲ ਹੋਣ ਆਏ ਉਸ ਦੇ ਵਫ਼ਦ ਦੇ ਸਾਰੇ ਮੈਂਬਰ ਅਮਰੀਕਾ ਤੋਂ ਰਵਾਨਾ ਹੋ ਜਾਣ। ਜ਼ਿਆਦਾਤਰ ਨੁਮਾਇੰਦੇ ਚਲੇ ਗਏ ਪਰ 2 ਡਿਪਲੋਮੈਟ ਨਿਊਯਾਰਕ ਵਿਚ ਹੀ ਰੁਕੇ ਰਹੇ।
ਇਹ ਵੀ ਪੜ੍ਹੋ : ਫਲਾਈਦੁਬਈ ਉਡਾਣ ਮਾਮਲੇ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ ! ਉੱਠ ਰਹੇ ਸਵਾਲ
ਸ਼ੁੱਕਰਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਈਰਾਨੀ ਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੋਵਾਂ ਦੇ ਹੁਣ ਵੀ ਨਿਊਯਾਰਕ ਵਿਚ ਮੌਜੂਦ ਹੋਣ ਦੀ ਜਾਣਕਾਰੀ ਹੈ। ਇਸ ਤੋਂ ਬਾਅਦ ਈਰਾਨ ਨੂੰ ਦੁਬਾਰਾ ਸੰਦੇਸ਼ ਭੇਜ ਕੇ ਦੋਵਾਂ ਡਿਪਲੋਮੈਟਾ ਨੂੰ ਤੁਰੰਤ ਅਮਰੀਕਾ ਛੱਡਣ ਲਈ ਕਿਹਾ ਗਿਆ। ਇਸ ਤੋਂ ਬਾਅਦ ਇਕ ਡਿਪਲੋਮੈਟ ਸ਼ੁੱਕਰਵਾਰ ਰਾਤ ਅਤੇ ਦੂਜਾ ਸ਼ਨੀਵਾਰ ਸਵੇਰੇ ਨਿਊਯਾਰਕ ਤੋਂ ਰਵਾਨਾ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
