ਮਾਣ ਦੀ ਗੱਲ, ਆਸਟ੍ਰੇਲੀਆ ''ਚ ਪਹਿਲੀ ਵਾਰ ਲੱਗੇਗਾ ਸਿੱਖ ਫ਼ੌਜੀ ਦਾ ''ਬੁੱਤ''

08/31/2021 6:20:13 PM

ਮੈਲਬੌਰਨ/ਸਿਡਨੀ (ਮਨਦੀਪ ਸਿੰਘ ਸੈਣੀ)-  ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਲੱਖਾਂ ਹੀ ਭਾਰਤੀਆਂ ਵੱਲੋਂ ਹਿੱਸਾ ਲਿਆ ਗਿਆ ਸੀ ਪਰ ਅੱਜ ਤੱਕ ਉਹਨਾਂ ਫ਼ੌਜੀਆਂ ਦਾ ਬਣਦਾ ਮਾਣ-ਸਨਮਾਨ ਨਹੀਂ ਕੀਤਾ ਗਿਆ।ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਹਨਾਂ ਦੀ ਸ਼ਹਾਦਤ ਅਤੇ ਸਨਮਾਨ ਵੀ ਗੁੰਮ ਹੋ ਕੇ ਰਹਿ ਗਏ। ਹੁਣ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਿੱਖ ਫ਼ੌਜੀ ਦਾ 'ਬੁੱਤ' ਲੱਗਣ ਜਾ ਰਿਹਾ ਹੈ। ਸਿੱਖ ਫ਼ੌਜੀ ਦੇ ਇਸ ਬੁੱਤ ਨੂੰ ਲਗਵਾਉਣ ਦੀ ਮਨਜ਼ੂਰੀ ਵੀ ਮਿਲ ਗਈ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ ਸਿਟੀ ਦੇ ਮੇਅਰ ਬਿਲ. ਡੀ. ਬਲਾਸੀੳ ਸਜੇ 'ਸਿੰਘ' (ਤਸਵੀਰਾਂ)

ਇਸ ਬਾਬਤ ਜਾਣਕਾਰੀ ਦਿੰਦਿਆਂ ਹਰਕੀਰਤ ਸੰਧਰ ਅਤੇ ਅਮਰਿੰਦਰ ਬਾਜਵਾ ਨੇ ਦੱਸਿਆ ਕਿ ਸਿੱਖ ਫ਼ੌਜੀਆਂ ਨੂੰ ਸਮਰਪਿਤ ਬੁੱਤ ਸਿਡਨੀ ਸ਼ਹਿਰ ਦੇ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੇਨਵੁੱਡ ਵਿਖੇ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਫ਼ਤਿਹ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪਿਆ ਹੈ ਅਤੇ ਜਿਸ ਦਾ ਨਤੀਜਾ ਕਿ ਬੁੱਤ ਨੂੰ ਮਨਜ਼ੂਰੀ ਮਿੱਲ ਗਈ। ਸੰਸਾਰ ਜੰਗਾਂ ਵਿੱਚ ਸਿੱਖਾਂ ਦਾ ਯੋਗਦਾਨ ਨਾ ਭੁੱਲਣਯੋਗ ਰਿਹਾ ਹੈ ਪਰ ਪਤਾ ਨਹੀਂ ਇਸ ਨੂੰ ਫਿਰ ਵੀ ਕਿਉਂ ਅਣਗੌਲਿਆ ਕੀਤਾ ਗਿਆ। ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਬਣੇਗਾ, ਉੱਥੇ ਸਿੱਖਾਂ ਦੇ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਪਾਏ ਯੋਗਦਾਨ ਦੀ ਯਾਦ ਵੀ ਦਿਵਾਉਂਦਾ ਰਹੇਗਾ। ਨਵੀਂ ਪੀੜ੍ਹੀ ਲਈ ਇਹ ਸਿੱਖਾਂ ਦੇ ਮਾਣਮਤੇ ਇਤਿਹਾਸ ਨੂੰ ਹੋਰ ਵੀ ਨੇੜੇ ਤੋਂ ਸਮਝਣ ਅਤੇ ਜੁੜਨ ਲਈ ਪ੍ਰੇਰਿਤ ਕਰੇਗਾ।


Vandana

Content Editor

Related News