ਬੋਸਟਨ ''ਚ ਲਿੰਕਨ ਦੀ ਮੂਰਤੀ ਸਾਹਮਣੇ ਗੋਡਿਆਂ ਭਾਰ ਬੈਠੇ ਦਾਸ ਵਾਲੀ ਮੂਰਤੀ ਹਟਾਈ ਗਈ

Wednesday, Jul 01, 2020 - 02:42 PM (IST)

ਬੋਸਟਨ ''ਚ ਲਿੰਕਨ ਦੀ ਮੂਰਤੀ ਸਾਹਮਣੇ ਗੋਡਿਆਂ ਭਾਰ ਬੈਠੇ ਦਾਸ ਵਾਲੀ ਮੂਰਤੀ ਹਟਾਈ ਗਈ

ਬੋਸਟਨ- ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਕਲਾ ਆਯੋਗ ਨੇ ਉਸ ਮੂਰਤੀ ਨੂੰ ਹਟਾਉਣ ਲਈ ਸਹਿਮਤੀ ਨਾਲ ਵੋਟਿੰਗ ਕੀਤੀ, ਜਿਸ ਵਿਚ ਮੁਕਤ ਕੀਤੇ ਗਏ ਇਕ ਦਾਸ ਨੂੰ ਇਬਰਾਹਿਮ ਲਿੰਕਨ ਦੇ ਪੈਰਾਂ ਵਿਚ ਗੋਡਿਆਂ ਭਾਰ ਝੁਕੇ ਹੋਏ ਦਿਖਾਇਆ ਗਿਆ ਹੈ। 

ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਦੇਸ਼ ਵਿਚ ਦਾਸਤਾ ਦੇ ਪ੍ਰਤੀਕਾਂ ਖਿਲਾਫ ਵਧ ਰਹੇ ਗੁੱਸੇ ਵਿਚਕਾਰ ਵਿਭਾਗ ਨੂੰ ਇਮੈਨਿਸਪੇਸ਼ਨ ਮੈਮੋਰੀਅਲ ਬਾਰੇ ਕਾਫੀ ਸ਼ਿਕਾਇਤਾਂ ਮਿਲੀਆਂ ਸਨ। ਇਹ ਮੂਰਤੀ ਬੋਸਟਨ ਕਾਮਨ ਦੇ ਨੇੜੇ ਇਕ ਪਾਰਕ ਵਿਚ ਸਾਲ 1879 ਤੋਂ ਲੱਗੀ ਹੈ। ਇਹ ਮੂਰਤੀ ਇਸ ਤੋਂ ਤਿੰਨ ਸਾਲ ਪਹਿਲਾਂ ਵਾਸ਼ਿੰਗਟਨ ਡੀ. ਸੀ. ਵਿਚ ਬਣਾਈ ਗਈ ਸੀ। ਇਸ ਮੂਰਤੀ ਨੂੰ ਬੋਸਟਨ ਵਿਚ ਇਸ ਲਈ ਲਾਇਆ ਗਿਆ ਹੈ ਕਿਉਂਕਿ ਇਸ ਸ਼ਹਿਰ ਵਿਚ ਇਸ ਮੂਰਤੀ ਨੂੰ ਬਣਾਉਣ ਵਾਲੇ ਗੋਰੇ ਸ਼ਿਲਪਕਾਰ ਥਾਮਸ ਬਾਲ ਦਾ ਘਰ ਹੈ। ਇਸ ਮੂਰਤੀ ਨੂੰ ਅਮਰੀਕਾ ਵਿਚ ਦਾਸਾਂ ਨੂੰ ਮੁਕਤ ਕਰਨ ਦੇ ਜਸ਼ਨ ਦੇ ਤੌਰ 'ਤੇ ਲਗਾਇਆ ਗਿਆ ਪਰ ਲੋਕਾਂ ਨੇ ਕਾਲੇ ਵਿਅਕਤੀ ਦੇ ਲਿੰਕਨ ਦੇ ਸਾਹਮਣੇ ਗੋਡਿਆਂ ਭਾਰ ਝੁਕਣ ਨੂੰ ਲੈ ਕੇ ਇਤਰਾਜ਼ ਜਤਾਇਆ। 

ਮੂਰਤੀ ਨੂੰ ਹਟਾਉਣ ਲਈ 12000 ਤੋਂ ਵਧੇਰੇ ਲੋਕਾਂ ਨੇ ਦਸਤਖਤ ਕੀਤੇ ਹਨ। ਅਧਿਕਾਰੀਆਂ ਨੇ ਇਸ ਨੂੰ ਹਟਾਉਣ ਦੀ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਅਤੇ ਕਿਹਾ ਕਿ 14 ਜੁਲਾਈ ਨੂੰ ਅਗਲੀ ਬੈਠਕ ਵਿਚ ਇਸ 'ਤੇ ਫੈਸਲਾ ਲਿਆ ਜਾਵੇਗਾ। 


author

Lalita Mam

Content Editor

Related News