ਸੂਬਾ ਬਜਟ 2022 : ਪੱਛਮੀ ਆਸਟ੍ਰੇਲੀਆ 'ਚ ਇਲੈਕਟ੍ਰਿਕ ਕਾਰ ’ਤੇ ਛੋਟਾਂ ਤੇ ਟੈਕਸ ਦਾ ਐਲਾਨ

05/12/2022 4:02:53 PM

ਪਰਥ (ਪਿਆਰਾ ਸਿੰਘ ਨਾਭਾ): ਵੈਸਟ ਆਸਟ੍ਰੇਲੀਅਨ ਸਰਕਾਰ (WA) ਨੇ ਚਾਲਕਾਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਮੁਤਾਬਕ ਉਹ ਚਾਲਕਾਂ ਨੂੰ ਇਲੈਕਟ੍ਰਿਕ ਜਾਂ ਹਾਈਡ੍ਰੋਜਨ ਫਿਊਲ-ਸੈੱਲ ਵਾਲੀਆਂ ਕਾਰਾਂ ਖਰੀਦਣ ਲਈ 3500 ਡਾਲਰ ਦੀ ਛੋਟ ਮੁਹੱਈਆ ਕਰੇਗੀ, ਸਿਫਰ ਨਿਕਾਸ ਵਾਲੀਆਂ ਮੋਟਰ ਗੱਡੀਆਂ ’ਤੇ ਨਵੇਂ ਟੈਕਸ ਲਾਗੂ ਕਰਨ ਲਈ ਹੀ ਅੱਗੇ ਵਧ ਰਹੀ ਹੈ।ਵੀਰਵਾਰ ਦੇ ਸੂਬਾ ਬਜਟ ਦੇ ਉਪਾਵਾਂ ਵਿਚ ਸਰਕਾਰ ਵੱਲੋਂ 60 ਮਿਲੀਅਨ ਡਾਲਰ ਦੇ ਕਲੀਨ ਐਨਰਜੀ ਕਾਰ ਫੰਡ ਵੀ ਵੰਡ ਵਿਚ ਸ਼ਾਮਿਲ ਕੀਤੇ ਜਾਣਗੇ। 36.5 ਮਿਲੀਅਨ ਡਾਲਰ ਦੀ ਲਾਗਤ ਨਾਲ 10000 ਡਾਲਰ ਤੱਕ ਛੋਟ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਦ ਕਿ ਨਵੇਂ ਚਾਰਜਿੰਗ ਬੁਨਿਆਦੀ ਢਾਂਚੇ ’ਤੇ 22 ਮਿਲੀਅਨ ਡਾਲਰ ਹੋਰ ਖਰਚ ਕੀਤੇ ਜਾਣਗੇ।

ਪਰ ਡਬਲਯੂ.ਏ. ਦੀਆਂ ਸੜਕਾਂ ਦੇ ਰੱਖ-ਰਖਾਵ ਤੇ ਉਸਾਰੀ ਲਈ ਫੰਡ ਦੇਣ ਵਾਸਤੇ ਜੁਲਾਈ 2027 ਤੋਂ ਸਿਫਰ ਤੇ ਘੱਟ ਨਿਕਾਸ ਵਾਲੀਆਂ ਮੋਟਰ ਗੱਡੀਆਂ ’ਤੇ ਦੂਰੀ ਦੇ ਅਧਾਰਿਤ ਸੜਕ ਯੂਜ਼ਰ ਚਾਰਜ ਲਾਗੂ ਕੀਤੇ ਜਾਣਗੇ। ਇਲੈਕਟ੍ਰਿਕ ਤੇ ਹਾਈਡ੍ਰੋਜਨ ਕਾਰਾਂ ਲਈ 2.5 ਸੈਂਟ ਪ੍ਰਤੀ ਕਿਲੋਮੀਟਰ ਦੀ ਬੇਸ ਦਰ ਲਾਗੂ ਕੀਤੀ ਜਾਵੇਗੀ ਅਤੇ ਪਲੱਗ-ਇਨ ਹਾਈਬਿ੍ਰਡ ਮੋਟਰ ਗੱਡੀਆਂ ਲਈ ਇਕ ਕਿਲੋਮੀਟਰ ਦਾ 2 ਸੈਂਟ ਚਾਰਜ ਲਿਆ ਜਾਵੇਗਾ ਅਤੇ ਦੋਵਾਂ ਨੂੰ ਮਹਿੰਗਾਈ ਨਾਲ ਜੋੜਿਆ ਗਿਆ ਹੈ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਕਿ 3500 ਡਾਲਰ ਦੀ ਛੋਟ ਸਮੁੱਚੇ ਆਸਟ੍ਰੇਲੀਆ ਵਿਚ ਬਹੁਤ ਹੀ ਖੁੱਲ੍ਹੇ ਦਿਲ ਵਾਲੀ ਪੇਸ਼ਕਸ਼ ਵਿਚ ਸ਼ਾਮਿਲ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਫ਼ੈਡਰਲ ਚੋਣਾਂ : ਲਿਬਰਲ ਪਾਰਟੀ ਤੋਂ ਪੰਜਾਬੀ ਉਮੀਦਵਾਰ ਜੁਗਨਦੀਪ ਸਿੰਘ ਅਜਮਾਏਗਾ ਕਿਸਮਤ 

ਇਸ ਨਾਲ ਸ਼ੁੱਧ ਸਿਫਰ ਤੱਕ ਗਰੀਨ ਹਾਊਸ ਗੈਸ ਨਿਕਾਸ ਘਟਾਉਣ ਵਿਚ ਡਬਲਯੂ.ਏ. ਨੂੰ ਸਹਾਇਤਾ ਮਿਲੇਗੀ, ਜਦ ਕਿ ਛੋਟ ਦੀ ਵਰਤੋਂ ਕਰਨ ਵਾਲੇ ਡਬਲਯੂ.ਏ. ਦੇ ਪਰਿਵਾਰਾਂ ’ਤੇ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਦਾ ਦਬਾਅ ਵੀ ਘਟੇਗਾ।ਛੋਟਾਂ 70000 ਡਾਲਰ ਤੱਕ ਦੀ ਕੀਮਤ ਵਾਲੀਆਂ ਮੋਟਰ ਗੱਡੀਆਂ ’ਤੇ ਉਪਲੱਬਧ ਹਨ ਅਤੇ ਇਹ ਤੁਰੰਤ ਉਪਲੱਬਧ ਹਨ। ਪੈਟਰੋਲ ਨਾਲ ਚੱਲਣ ਵਾਲੀਆਂ 10000 ਮੋਟਰ ਗੱਡੀਆਂ ਦੀ ਥਾਂ ਲੈਣ ਨਾਲ ਹਰੇਕ ਸਾਲ ਘੱਟੋ-ਘੱਟ 7000 ਟਨ ਕਾਰਬਨ ਨਿਕਾਸ ਘਟਣ ਦੀ ਆਸ ਹੈ।ਸਰਕਾਰ ਨੇ ਕਿਹਾ ਕਿ ਮੋਟਰ ਗੱਡੀ ਚਾਲਕ, ਜਿਹੜੇ ਇਲੈਕਟਿ੍ਰਕ ਕਾਰਾਂ ਨੂੰ ਅਪਨਾਉਣਗੇ, ਇਕ ਸਾਲ ਵਿਚ ਬਾਲਣ ਦੀ ਲਾਗਤ ਵਿਚ 1400 ਡਾਲਰ ਦੀ ਬੱਚਤ ਕਰ ਸਕਦੇ ਹਨ। 

ਬਜਟ ਵਿਚ ਬੁਨਿਆਦੀ ਢਾਂਚਾ ਚਾਰਜਿੰਗ ਫੰਡਾਂ ਵਿਚ ਨੌਰਸਮੈਨ ਅਤੇ ਯੂਕਲਾ ਵਿਚਕਾਰ ਨੈਸ਼ਨਲ ਹਾਈਵੇਅ ਇਕ ਤੇ 8 ਸਟੇਸ਼ਨ ਲਈ 2.9 ਮਿਲੀਅਨ ਡਾਲਰ ਤੋਂ ਵੀ ਵੱਧ ਸ਼ਾਮਿਲ ਹੋਣਗੇ।ਸਰਕਾਰ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਦੀ ਲਾਗਤ ਦੀ 50 ਫ਼ੀਸਦੀ ਗਰਾਂਟ ਨਾਲ ਗੈਰ-ਲਾਭਕਾਰੀ ਤੇ ਛੋਟੇ ਤੇ ਦਰਮਿਆਨੇ ਅਕਾਰ ਦੇ ਕਾਰੋਬਾਰਾਂ ਨੂੰ ਸਹਾਇਤਾ ਲਈ 10 ਮਿਲੀਅਨ ਡਾਲਰ ਮੁਹੱਈਆ ਕਰੇਗੀ। 5 ਮਿਲੀਅਨ ਡਾਲਰ ਹੋਰ ਸਹਾਇਤਾ ਸਥਾਨਕ ਸਰਕਾਰਾਂ ਨੂੰ ਦਿੱਤੀ ਜਾਵੇਗੀ। ਚਾਰ ਰੇਲਵੇ ਸਟੇਸ਼ਨਾਂ ’ਤੇ ਇਲੈਕਟਿ੍ਰਕ ਵਾਹਨ ਚਾਰਜਿੰਗ ਬੇਅ ਟਰਾਇਲ ਸਥਾਪਨਾ ’ਤੇ ਲੱਗਭਗ 4 ਮਿਲੀਅਨ ਡਾਲਰ ਦੀ ਲਾਗਤ ਆਵੇਗੀ।


Vandana

Content Editor

Related News