ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ ''ਤੇ ਦਬਾਅ ਬਣਾਉਣ

Saturday, Mar 15, 2025 - 06:33 PM (IST)

ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ ''ਤੇ ਦਬਾਅ ਬਣਾਉਣ

ਲੰਡਨ (ਭਾਸ਼ਾ)- ਗਲੋਬਲ ਪੱਧਰ 'ਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗਬੰਦੀ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵਿਸ਼ਵ ਨੇਤਾਵਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ। ਸਟਾਰਮਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਯੂਕ੍ਰੇਨ ਵਿੱਚ ਜੰਗਬੰਦੀ ਨੂੰ ਸਵੀਕਾਰ ਕਰਨ ਲਈ ਦਬਾਅ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ। ਸ਼ਨੀਵਾਰ ਨੂੰ ਇੱਕ ਵਰਚੁਅਲ ਮੀਟਿੰਗ ਦੌਰਾਨ ਇੱਕ ਗੱਠਜੋੜ ਨੂੰ ਦਿੱਤੇ ਆਪਣੇ ਭਾਸ਼ਣ ਵਿੱਚ ਸਟਾਰਮਰ ਨੇ ਕਿਹਾ ਕਿ ਪੁਤਿਨ ਨੂੰ ਹੁਣੇ ਜਾਂ ਨੇੜਲੇ ਭਵਿੱਖ ਵਿੱਚ ਗੱਲਬਾਤ ਦੀ ਮੇਜ਼ 'ਤੇ ਆਉਣਾ ਹੋਵੇਗਾ। 

ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਜੰਗਬੰਦੀ ਲਈ ਪੁਤਿਨ ਨੂੰ ਕੁਝ ਸਪੱਸ਼ਟ ਸ਼ਰਤਾਂ ਰੱਖਣੀਆਂ ਪੈਣਗੀਆਂ। ਇਸ ਬਾਰੇ ਸਟਾਰਮਰ ਨੇ ਕਿਹਾ ਕਿ ਅਸੀਂ ਸਿਰਫ਼ ਬੈਠ ਕੇ ਅਜਿਹਾ ਹੋਣ ਦੀ ਉਡੀਕ ਨਹੀਂ ਕਰ ਸਕਦੇ। ਸਾਨੂੰ ਹੁਣ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਯੂਕ੍ਰੇਨ ਨੂੰ ਫੌਜੀ ਅਤੇ ਵਿੱਤੀ ਸਹਾਇਤਾ ਨਾਲ ਮਜ਼ਬੂਤ ​​ਕਰਨਾ ਜ਼ਰੂਰੀ ਹੈ ਤਾਂ ਜੋ ਉਹ ਆਪਣਾ ਬਚਾਅ ਕਰ ਸਕੇ। ਸਟਾਰਮਰ ਨੇ ਅੱਗੇ ਕਿਹਾ ਕਿ ਹੁਣ ਪੁਤਿਨ ਨੂੰ ਆਪਣੀ ਸ਼ਾਂਤੀ ਯੋਜਨਾ ਨਾਲ ਬੇਕਾਰ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਅਤੇ ਵਿਸ਼ਵ ਨੇਤਾਵਾਂ ਨੂੰ ਠੋਸ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-'ਯੂਕ੍ਰੇਨੀ ਸੈਨਿਕ ਕਰ ਦੇਣ ਆਤਮਸਮਰਪਣ', Trump ਦੀ ਅਪੀਲ 'ਤੇ ਬੋਲੇ Putin 

ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲ ਕੇ ਸਟਾਰਮਰ ਨੇ ਇੱਕ ਗੱਠਜੋੜ ਬਣਾਇਆ, ਜਿਸਦਾ ਉਦੇਸ਼ ਯੂਕ੍ਰੇਨ ਨੂੰ ਵਧੇਰੇ ਸਮਰਥਨ ਦਿਵਾਉਣਾ ਅਤੇ ਯੂਰਪੀਅਨ ਦੇਸ਼ਾਂ ਨੂੰ ਇਸਦੀ ਸੁਰੱਖਿਆ ਸੰਬੰਧੀ ਹੋਰ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਹੈ। ਉਕਤ ਮੀਟਿੰਗ ਵਿੱਚ ਯੂਰਪੀ ਭਾਈਵਾਲਾਂ ਅਤੇ ਯੂਕ੍ਰੇਨ ਸਮੇਤ ਲਗਭਗ 25 ਦੇਸ਼ਾਂ ਦੇ ਨੇਤਾ ਸ਼ਾਮਲ ਹੋਏ। ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਦਾ ਵੀ ਮੀਟਿੰਗ ਵਿੱਚ ਸ਼ਾਮਲ ਹੋਣਾ ਤੈਅ ਸੀ। ਹਾਲਾਂਕਿ ਇਸ ਮੀਟਿੰਗ ਵਿੱਚ ਕੋਈ ਅਮਰੀਕੀ ਪ੍ਰਤੀਨਿਧੀ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News