ਸਟਾਰ ਐਕਸਪ੍ਰੈੱਸ ਬੱਸ ਸਰਵਿਸ ਦਾ ਫਰਿਜ਼ਨੋ ''ਚ ਖੁੱਲ੍ਹਾ ਦਫ਼ਤਰ

06/11/2022 1:56:44 AM

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਲੰਮੀ ਜੱਦੋ-ਜਹਿਦ ਮਗਰੋਂ ਮਸ਼ਹੂਰ ਟਰਾਂਸਪੋਰਟਰ ਅਨੰਦ ਮੌਦਗਿੱਲ ਦੀ ਮਿਹਨਤ ਨੂੰ ਬੂਰ ਪਿਆ ਅਤੇ ਸਟਾਰ ਐਕਸਪ੍ਰੈੱਸ ਲਗਜ਼ਰੀ ਬੱਸ ਸਰਵਿਸ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਹੋ ਚੁੱਕੀ ਹੈ। ਇਸੇ ਕੜੀ ਤਹਿਤ ਸਟਾਰ ਐਕਸਪ੍ਰੈੱਸ ਦਾ ਨਵਾਂ ਦਫ਼ਤਰ ਫਰਿਜ਼ਨੋ ਕੈਲੀਫੋਰਨੀਆ ਵਿਖੇ ਵੀ ਖੁੱਲ੍ਹ ਚੁੱਕਾ ਹੈ। ਇਸੇ ਦਫ਼ਤਰ ਦੀ ਓਪਨਿੰਗ ਮੌਕੇ ਰਣਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੱਸਾਂ ਸਿੱਧੀਆਂ ਪੰਜਾਬ ਤੋਂ ਦਿੱਲੀ ਏਅਰਪੋਰਟ ਤੇ ਏਅਰਪੋਰਟ ਤੋਂ ਡਾਇਰੈਕਟ ਪੰਜਾਬ ਲਈ ਸਫਲਤਾ ਪੂਰਵਕ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW

ਉਨ੍ਹਾਂ ਦੱਸਿਆ ਕਿ ਬੱਸ ਦਾ ਰੈਗੂਲਰ ਕਿਰਾਇਆ 2999 ਰੁਪਏ ਰੱਖਿਆ ਗਿਆ ਹੈ, ਜਦੋਂ ਕਿ ਆਨਲਾਈਨ ਬੁਕਿੰਗ 2499 ਰੁਪਏ 'ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਈਸ ਵਿੱਚ ਫ੍ਰੀ 3 ਸਟਾਰ ਹੋਟਲ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਜਿੱਥੇ ਤੁਸੀਂ ਸਲੀਪਰ ਸੀਟਾਂ ਦਾ ਆਨੰਦ ਮਾਣੋਗੇ, ਓਥੇ ਬੱਸ ਵਿੱਚ ਫ੍ਰੀ ਵਾਈਫਾਈ ਦੀ ਸਹੂਲਤ ਵੀ ਮਿਲ ਰਹੀ ਹੈ। ਬੱਸ ਦੇ ਅੰਦਰ ਸਾਫ਼-ਸੁਥਰੇ ਬਾਥਰੂਮ ਦੀ ਸਹੂਲਤ ਹੈ।

ਇਹ ਵੀ ਪੜ੍ਹੋ : ਯਾਤਰੀ ਵਾਹਨਾਂ ਦੀ ਥੋਕ ਵਿਕਰੀ ਦੁੱਗਣੀ ਤੋਂ ਜ਼ਿਆਦਾ ਵਧੀ

ਇਸੇ ਤਰੀਕੇ ਪੂਰੇ ਸਫਰ ਦੌਰਾਨ ਕੰਪਲੀਮੈਂਟਰੀ ਕੌਫੀ, ਕੋਕ, ਜੂਸ ਆਦਿ ਡਰਿੰਕਸ ਵੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਨਲਾਈਨ ਬੁਕਿੰਗ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ www.starxpress.in  ਵੈੱਬਸਾਈਟ 'ਤੇ ਜਾ ਸਕਦੇ ਹੋ। ਅਮਰੀਕਾ ਵਿੱਚ ਟਿਕਟਾਂ ਜਾਂ ਹੋਰ ਜਾਣਕਾਰੀ ਲਈ ਤੁਸੀਂ ਰਣਜੀਤ ਗਿੱਲ ਨੂੰ (559) 709-9599 'ਤੇ ਸੰਪਰਕ ਕਰ ਸਕਦੇ ਹੋ। ਇੰਡੀਆ ਮੇਨ ਨੰਬਰ 'ਤੇ ਸੰਪਰਕ ਕਰਨ ਲਈ 96581-97581 'ਤੇ ਡਾਇਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News