ਮੈਕਸੀਕੋ 'ਚ ਸਟੇਜ ਹਾਦਸਾ: ਇਕ ਬੱਚੇ ਸਮੇਤ 9 ਲੋਕਾਂ ਦੀ ਮੌਤ, ਕਈ ਹੋਰ ਜ਼ਖਮੀ (ਵੀਡੀਓ)

Thursday, May 23, 2024 - 12:07 PM (IST)

ਮੈਕਸੀਕੋ ਸਿਟੀ (ਏਪੀ)- ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊਵੋ ਲਿਓਨ ਸੂਬੇ ਦੇ ਸੈਨ ਪੇਡਰੋ ਗਾਰਜ਼ਾ ਗਾਰਸੀਆ ਸ਼ਹਿਰ 'ਚ ਨਾਗਰਿਕ ਮੂਵਮੈਂਟ ਪਾਰਟੀ ਦੀ ਰੈਲੀ ਦੌਰਾਨ ਸਟੇਜ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਰਜ ਅਲਵਾਰੇਜ਼ ਮੇਨੇਜ਼ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸੈਨ ਪੇਡਰੋ ਗਾਰਜ਼ਾ ਗਾਰਸੀਆ ਸ਼ਹਿਰ 'ਚ ਪ੍ਰੋਗਰਾਮ ਦਾ ਮੰਚ ਹਵਾ ਦੇ ਤੇਜ਼ ਝੱਖੜ ਕਾਰਨ ਡਿੱਗ ਗਿਆ। ਅਲਵਾਰੇਜ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਹੁਣ ਉਹ ਠੀਕ ਹਨ। ਹਾਲਾਂਕਿ ਉਸ ਦੀ ਟੀਮ ਦੇ ਕਈ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਵੇਂ ਪ੍ਰਵਾਸੀਆਂ 'ਤੇ ਲਟਕੀ ਤਲਵਾਰ, ਦੇਸ਼ ਨਿਕਾਲਾ ਦੇਣ 'ਚ ਹੁਣ ਨਹੀਂ ਲੱਗੇਗੀ ਦੇਰੀ 

PunjabKesari

ਨੂਵੋ ਲਿਓਨ ਦੇ ਗਵਰਨਰ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਚਿਤਾਵਨੀ ਦਿੱਤੀ 

ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਨਿਊਵੋ ਲਿਓਨ ਦੇ ਗਵਰਨਰ ਸੈਮੂਅਲ ਗਾਰਸੀਆ ਨੇ ਹਾਦਸੇ ਦਾ ਹਵਾਲਾ ਦਿੱਤਾ ਅਤੇ ਖੇਤਰ ਵਿੱਚ ਇੱਕ ਮਜ਼ਬੂਤ ​​ਤੂਫਾਨ ਦੇ ਵਿਚਕਾਰ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਚਿਤਾਵਨੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News