ਪਾਕਿਸਤਾਨ ’ਚ ਬੌਧ ਵਿਰਾਸਤਾਂ ਦੇ ਵਿਨਾਸ਼ ਨਾਲ ਸ਼੍ਰੀਲੰਕਾਈ ਨਾਰਾਜ਼
Tuesday, Sep 21, 2021 - 11:19 AM (IST)
ਇਸਲਾਮਾਬਾਦ (ਏ. ਐੱਨ. ਆਈ.) - ਪਾਕਿਸਤਾਨ ਦੇ ਬੌਧ ਵਿਰਾਸਤ ਸਥਾਨਾਂ ਦੇ ਵਿਨਾਸ਼ ਨੇ ਸ਼੍ਰੀਲੰਕਾਈ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਪਾਕਿਸਤਾਨ ਵਿਚ ਵਿਰਾਸਤ ਸਥਾਨਾਂ ਵਿਚ ਬੌਧ ਨੱਕਾਸ਼ੀ ਅਤੇ ਸਤੂਪਾਂ ਅਤੇ ਬੁੱਧ ਦੀਆਂ ਮੂਰਤੀਆਂ, ਵਿਸ਼ੇਸ਼ ਤੌਰ ’ਤੇ ਸਵਾਤ ਘਾਟੀ ਵਿਚ ਵਿਆਪਕ ਤੌਰ ’ਤੇ ਤਬਾਹ ਹੋਇਆ ਦੇਖਿਆ ਗਿਆ ਹੈ। ਇਸ ਤੋਂ ਇਲਾਵਾ, ਚੀਨ-ਵਿੱਤ ਪੋਸ਼ਿਤ ਡਾਇਮਰ-ਭਾਸ਼ਾ ਬੰਨ੍ਹ ਪ੍ਰਾਜੈਕਟ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਗਿਲਗਿਤ-ਬਾਲਟਿਸਤਾਨ ਖੇਤਰ ਵਿਚ ਬੌਧ ਮੂਲ ਦੇ 30,000 ਕੱਚੀ ਨੱਕਾਸ਼ੀ ਅਤੇ ਗ੍ਰੰਥਾਂ ਨੂੰ ਨਸ਼ਟ ਕਰ ਸਕਦੀ ਹੈ। 2020 ਵਿਚ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿਚ ਕੁਝ ਪਾਕਿਸਤਾਨੀ ਲੋਕਾਂ ਨੇ 1,700 ਸਾਲ ਪੁਰਾਣੀ ਇਕ ਮੂਰਤੀ ਨੂੰ ਤੋੜ ਦਿੱਤਾ ਸੀ। ਮੂਰਦ ਨੂੰ ਅਪਵਿੱਤਰ ਕਰਨ ਦੀ ਪੂਰੀ ਘਟਨਾ ਨੂੰ ਇਕ ਮੋਬਾਇਲ ਫੋਨ ’ਤੇ ਫਿਲਮਾਇਆ ਗਿਆ ਸੀ।