ਸ਼੍ਰੀਲੰਕਾ 'ਚ ਆਰਥਿਕ ਸੰਕਟ: ਪਾਸਪੋਰਟ ਲਈ 2 ਦਿਨਾਂ ਤੋਂ ਲਾਈਨ 'ਚ ਲੱਗੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
Thursday, Jul 07, 2022 - 05:26 PM (IST)
ਕੋਲੰਬੋ (ਏਜੰਸੀ) : ਸ੍ਰੀਲੰਕਾ ਵਿੱਚ ਪਾਸਪੋਰਟ ਲੈਣ ਲਈ 2 ਦਿਨਾਂ ਤੋਂ ਲਾਈਨ ਵਿੱਚ ਲੱਗੀ ਇੱਕ ਗਰਭਵਤੀ ਔਰਤ ਨੂੰ ਵੀਰਵਾਰ ਨੂੰ ਜਣੇਪੇ ਦੇ ਦਰਦ ਦਾ ਅਨੁਭਵ ਹੋਣ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਤੋਂ ਬਾਹਰ ਜਾ ਕੇ ਰੁਜ਼ਗਾਰ ਦੀ ਭਾਲ ਲਈ ਪਾਸਪੋਰਟ ਲੈਣ ਲਈ ਮਹਿਲਾ 2 ਦਿਨਾਂ ਤੋਂ ਲਾਈਨ ਵਿਚ ਲੱਗੀ ਸੀ ਅਤੇ ਵੀਰਵਾਰ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਉਸ ਨੂੰ ਜਣੇਪੇ ਦੇ ਦਰਦ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਇਕ ਹੋਰ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ
ਅਧਿਕਾਰੀਆਂ ਨੇ ਦੱਸਿਆ ਕਿ ਕੋਲੰਬੋ 'ਚ ਇਮੀਗ੍ਰੇਸ਼ਨ ਵਿਭਾਗ 'ਚ ਤਾਇਨਾਤ ਸ੍ਰੀਲੰਕਾ ਫੌਜ ਦੇ ਜਵਾਨਾਂ ਨੇ ਸਵੇਰੇ 26 ਸਾਲਾ ਔਰਤ ਨੂੰ ਦਰਦ ਵਿਚ ਦੇਖਿਆ। ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਕੈਸਲ ਹਸਪਤਾਲ ਲੈ ਗਏ, ਜਿੱਥੇ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਔਰਤ ਅਤੇ ਉਸ ਦਾ ਪਤੀ ਵਿਦੇਸ਼ 'ਚ ਰੁਜ਼ਗਾਰ ਹਾਸਲ ਕਰਨ ਲਈ ਪਾਸਪੋਰਟ ਲੈਣ ਲਈ ਪਿਛਲੇ 2 ਦਿਨਾਂ ਤੋਂ ਲਾਈਨ 'ਚ ਖੜ੍ਹੇ ਸਨ। ਦੇਸ਼ 'ਚ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਏ ਆਰਥਿਕ ਸੰਕਟ ਦੇ ਬਾਅਦ ਪਾਸਪੋਰਟ ਬਣਾਉਣ ਦੇ ਚਾਹਵਾਨ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਫ਼ਤਰ ਦੇ ਬਾਹਰ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਦੇਣਗੇ ਅਸਤੀਫ਼ਾ! ਨਵਾਂ ਨੇਤਾ ਚੁਣੇ ਜਾਣ ਤੱਕ ਬਣੇ ਰਹਿਣਗੇ UK ਦੇ ਪ੍ਰਧਾਨ ਮੰਤਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।