ਸ਼੍ਰੀਲੰਕਾ ਦੀ ਜਲ ਸੈਨਾ ਨੇ 23 ਭਾਰਤੀ ਮਛੇਰੇ ਫੜੇ

02/05/2024 12:19:45 PM

ਕੋਲੰਬੋ : ਸ਼੍ਰੀਲੰਕਾ ਦੀ ਜਲ ਸੈਨਾ ਨੇ ਜਾਫਨਾ ਦੇ ਡੈਲਫਟ ਟਾਪੂ ਨੇੜੇ ਮੱਛੀਆਂ ਫੜਣ ਵਾਲੇ ਦੋ ਟਰਾਲੇ (ਵੱਡੀ ਕਿਸ਼ਤੀ) ਜ਼ਬਤ ਕਰ ਕੇ 23 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲਿਆ ਹੈ। ਨੇਵੀ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਸ਼੍ਰੀਲੰਕਾ ਦੇ ਜਲ ਖੇਤਰ ਵਿਚ ਸ਼ਿਕਾਰ ਕਰ ਰਹੇ ਭਾਰਤੀ ਮੱਛੀ ਫੜਨ ਵਾਲੇ ਟਰਾਲਿਆਂ ਦੇ ਇਕ ਸਮੂਹ ਨੂੰ ਬਾਹਰ ਕੱਢਣ ਦੀ ਮੁਹਿੰਮ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਜਲ ਸੈਨਾ ਨੇ ਕਿਹਾ ਕਿ ਗ੍ਰਿਫਤਾਰ ਮਛੇਰਿਆਂ ਅਤੇ ਜ਼ਬਤ ਟਰਾਲਿਆਂ ਨੂੰ ਐਤਵਾਰ ਨੂੰ ਕਨਕਾਸੰਥੁਰਾਈ ਬੰਦਰਗਾਹ ’ਤੇ ਲਿਆਂਦਾ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਮੈਲਾਡੀ ਫਿਸ਼ਰੀਜ਼ ਇੰਸਪੈਕਟਰ ਨੂੰ ਸੌਂਪ ਦਿੱਤਾ ਜਾਵੇਗਾ। ਸ਼੍ਰੀਲੰਕਾ ਦੀ ਜਲ ਸੈਨਾ ਨੇ 2023 ਵਿਚ ਗੈਰ-ਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ 343 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਹਜ਼ਾਰਾਂ ਕਿਲੋਗ੍ਰਾਮ ਨਸ਼ੇ ਵਾਲੇ ਪਦਾਰਥ ਜ਼ਬਤੇ ਕੀਤ ਹਨ।


Aarti dhillon

Content Editor

Related News