ਸ਼੍ਰੀਲੰਕਾ ਸਰਕਾਰ ਨੇ ਪਾਕਿ ''ਚ ਮੌਬ ਲਿਚਿੰਗ ਦੇ ਸ਼ਿਕਾਰ ਆਪਣੇ ਨਾਗਰਿਕ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਮੁਆਵਜ਼ਾ

12/07/2021 4:54:30 PM

ਕੋਲੰਬੋ (ਪੀ.ਟੀ.ਆਈ.)- ਸ੍ਰੀਲੰਕਾ ਸਰਕਾਰ ਨੇ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਈਸ਼ਨਿੰਦਾ ਦੇ ਦੋਸ਼ 'ਚ ਭੀੜ ਵਲੋਂ ਕੁੱਟ-ਕੁੱਟ ਕੇ ਮਾਰੇ ਗਏ ਆਪਣੇ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦੇ ਰਿਸ਼ਤੇਦਾਰਾਂ ਲਈ 25 ਲੱਖ ਸ਼੍ਰੀਲੰਕਾਈ ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਿਚ ਕੱਟੜਪੰਥੀ ਇਸਲਾਮੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਨੇ ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਸਿਆਲਕੋਟ ਸਥਿਤ ਇਕ ਕੱਪੜਾ ਫੈਕਟਰੀ 'ਤੇ ਹਮਲਾ ਕੀਤਾ ਅਤੇ ਉਸ ਦੇ ਜਨਰਲ ਮੈਨੇਜਰ ਦੀਆਵਦਾਨਾ ਦੀ ਈਸ਼ਨਿੰਦਾ ਦੇ ਦੋਸ਼ ਵਿਚ ਕੁੱਟਮਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ। ਬਾਅਦ ਵਿਚ ਉਸ ਦੇ ਸਰੀਰ ਨੂੰ ਸਾੜ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਧੀ ਦੇ ਜਨਮਦਿਨ 'ਤੇ ਲੁੱਟ ਦੀ ਵਾਰਦਾਤ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ

ਦੀਆਵਦਾਨਾ ਦੀਆਂ ਅਸਥੀਆਂ ਸੋਮਵਾਰ ਨੂੰ ਸਰਕਾਰੀ ਖਰਚ 'ਤੇ ਦੇਸ਼ ਦੀ ਰਾਸ਼ਟਰੀ ਏਅਰਲਾਈਨ ਸ਼੍ਰੀਲੰਕਾ ਏਅਰਲਾਈਨਜ਼ ਦੀ ਉਡਾਣ ਰਾਹੀਂ ਕੋਲੰਬੋ ਲਿਆਂਦੀਆਂ ਗਈਆਂ ਅਤੇ ਮੰਗਲਵਾਰ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਸ਼੍ਰੀਲੰਕਾ ਦੀ ਕੈਬਨਿਟ ਨੇ ਮੰਗਲਵਾਰ ਨੂੰ ਦਿਆਵਦਾਨਾ ਦੇ ਪਰਿਵਾਰ ਲਈ 25 ਲੱਖ ਸ਼੍ਰੀਲੰਕਾਈ ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ। ਕੈਬਨਿਟ ਬੁਲਾਰੇ ਅਤੇ ਮੰਤਰੀ ਰਮੇਸ਼ ਪਥਿਰਨਾ ਨੇ ਦੱਸਿਆ ਕਿ ਇਹ ਰਾਸ਼ੀ ਵਿਦੇਸ਼ੀ ਰੁਜ਼ਗਾਰ ਬਿਊਰੋ ਦੇ ਭਲਾਈ ਫੰਡ ਵਿੱਚੋਂ ਦਿੱਤੀ ਜਾਵੇਗੀ।


Vandana

Content Editor

Related News