ਸ਼੍ਰੀਲੰਕਾ ਦੀ ਅਦਾਲਤ ਨੇ 12 ਭਾਰਤੀ ਮਛੇਰੇ ਕੀਤੇ ਰਿਹਾਅ

01/06/2022 11:04:28 AM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੀ ਇੱਕ ਅਦਾਲਤ ਨੇ ਉਹਨਾਂ 12 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ, ਜਿਹਨਾਂ ਨੂੰ ਦੇਸ਼ ਦੇ ਜਲ ਸੀਮਾ ਵਿੱਚ ਮੱਛੀਆਂ ਫੜਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇੱਥੇ ਭਾਰਤੀ ਹਾਈ ਕਮਿਸ਼ਨ ਇਨ੍ਹਾਂ ਮਛੇਰਿਆਂ ਨੂੰ ਤਾਮਿਲਨਾਡੂ ਭੇਜਣ ਲਈ ਕਦਮ ਚੁੱਕ ਰਿਹਾ ਹੈ। ਮੰਨਾਰ ਅਦਾਲਤ ਦੁਆਰਾ ਰਿਹਾਅ ਕੀਤੇ ਗਏ ਮਛੇਰਿਆਂ ਨੂੰ 19 ਦਸੰਬਰ, 2021 ਨੂੰ ਸ਼੍ਰੀਲੰਕਾਈ ਜਲ ਸੈਨਾ ਨੇ ਮੰਨਾਰ ਵਿੱਚ ਹਿਰਾਸਤ ਵਿੱਚ ਲਿਆ ਸੀ। 

PunjabKesari

ਜਾਫਨਾ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਟਵਿੱਟਰ 'ਤੇ ਕਿਹਾ ਕਿ ਇਨ੍ਹਾਂ 12 ਹਿਰਾਸਤ ਵਿਚ ਲਏ ਗਏ ਮਛੇਰਿਆਂ ਨੂੰ ਵੀਰਵਾਰ ਨੂੰ ਮੰਨਾਰ ਅਦਾਲਤ ਨੇ ਰਿਹਾਅ ਕੀਤਾ। ਜਾਫਨਾ ਵਿੱਚ ਕੌਂਸਲੇਟ ਜਨਰਲ (ਸੀਜੀ ਜਾਫਨਾ) ਨੇ ਅਦਾਲਤ ਵਿੱਚ ਮਛੇਰਿਆਂ ਦੇ ਕੇਸਾਂ ਦੀ ਨੁਮਾਇੰਦਗੀ ਕੀਤੀ, ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੀ ਜਲਦੀ ਰਿਹਾਈ ਵਿੱਚ ਮਦਦ ਕੀਤੀ। ਇਸ ਤੋਂ ਪਹਿਲਾਂ ਇੱਥੇ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ 'ਤੇ ਕਿਹਾ ਕਿ ਮੰਨਾਰ ਵਿਚ ਆਪਣੇ ਵਕੀਲ ਤੋਂ ਇਹ ਜਾਣ ਕੇ ਖੁਸ਼ੀ ਹੋਈ ਕਿ ਤਾਮਿਲਨਾਡੂ ਦੇ 13 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - 'ਅਗਲਾ ਨੰਬਰ ਮੋਦੀ ਦਾ' ਕਹਿਣ ਵਾਲਾ ਬ੍ਰਿਟਿਸ਼ ਪਾਕਿ ਸੰਸਦ ਮੈਂਬਰ ਯੌਨ ਅਪਰਾਧ ਮਾਮਲੇ 'ਚ 'ਦੋਸ਼ੀ' ਕਰਾਰ

ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਦੇ ਤੁਰੰਤ ਬਾਅਦ ਸਾਡੇ ਅਧਿਕਾਰੀ ਨੇ ਭਾਰਤੀ ਮਛੇਰਿਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਿਠਾਈ ਦਿੱਤੀ। ਅਸੀਂ ਉਨ੍ਹਾਂ ਦੀ ਜਲਦੀ ਵਾਪਸੀ ਲਈ ਕਦਮ ਚੁੱਕ ਰਹੇ ਹਾਂ। ਪਿਛਲੇ ਮਹੀਨੇ ਭਾਰਤ ਨੇ ਸ਼੍ਰੀਲੰਕਾ ਦੇ ਅਧਿਕਾਰੀਆਂ ਦੁਆਰਾ ਤਾਮਿਲਨਾਡੂ ਦੇ 68 ਮਛੇਰਿਆਂ ਨੂੰ ਹਿਰਾਸਤ 'ਚ ਲਏ ਜਾਣ 'ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ  ਮਛੇਰਿਆਂ ਦੀ 'ਜਲਦੀ ਰਿਹਾਈ' ਦਾ ਮੁੱਦਾ ਸ਼੍ਰੀਲੰਕਾ ਦੇ ਸਾਹਮਣੇ ਉਠਾਇਆ ਗਿਆ ਹੈ। ਭਾਰਤ ਅਤੇ ਸ਼੍ਰੀਲੰਕਾ ਦੇ ਸਬੰਧਾਂ ਵਿੱਚ ਮਛੇਰਿਆਂ ਦਾ ਮੁੱਦਾ ਅਜੇ ਵੀ ਇੱਕ ਰੁਕਾਵਟ ਬਣਿਆ ਹੋਇਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News