ਪਾਕਿ : ਸਿਆਲਕੋਟ ''ਚ ਭੀੜ ਨੇ ਸ਼੍ਰੀਲੰਕਾਈ ਨਾਗਰਿਕ ਦਾ ਕੀਤਾ ਕਤਲ

Friday, Dec 03, 2021 - 05:48 PM (IST)

ਪਾਕਿ : ਸਿਆਲਕੋਟ ''ਚ ਭੀੜ ਨੇ ਸ਼੍ਰੀਲੰਕਾਈ ਨਾਗਰਿਕ ਦਾ ਕੀਤਾ ਕਤਲ

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸਿਆਲਕੋਟ ‘ਚ ਸ਼ੁੱਕਰਵਾਰ ਨੂੰ ਭੀੜ ਨੇ ਸ਼੍ਰੀਲੰਕਾਈ ਨਾਗਰਿਕ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸਾੜ ਦਿੱਤਾ। 'ਦਿ ਡਾਨ' ਦੀ ਰਿਪੋਰਟ ਮੁਤਾਬਕ ਇਹ ਘਟਨਾ ਸਿਆਲਕੋਟ ਦੇ ਵਜ਼ੀਰਾਬਾਦ ਰੋਡ 'ਤੇ ਵਾਪਰੀ, ਜਿੱਥੇ ਨਿੱਜੀ ਫੈਕਟਰੀਆਂ ਦੇ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਇਕ ਫੈਕਟਰੀ ਦੇ ਐਕਸਪੋਰਟ ਮੈਨੇਜਰ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸਾੜ ਦਿੱਤਾ। 

ਸਿਆਲਕੋਟ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਉਮਰ ਸਈਦ ਮਲਿਕ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਸ੍ਰੀਲੰਕਾ ਵਾਸੀ ਪ੍ਰਿਅੰਤਾ ਕੁਮਾਰਾ ਵਜੋਂ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਨੂੰ "ਬਹੁਤ ਹੀ ਦੁਖਦਾਈ ਘਟਨਾ" ਕਰਾਰ ਦਿੰਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪੁਲਸ ਦੇ ਇੰਸਪੈਕਟਰ ਜਨਰਲ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਕਿਹਾ,''ਘਟਨਾ ਦੇ ਹਰ ਪਹਿਲੂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਰਿਪੋਰਟ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।'' 

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ: ਸਥਾਨਕ ਸਰਕਾਰ ਦੇ ਆਰਡੀਨੈਂਸ ਵਿਰੁੱਧ ਅਧਿਆਪਕਾਂ ਦਾ ਵਿਰੋਧ ਜਾਰੀ 

ਰਿਪੋਰਟ ਮੁਤਾਬਕ ਸਥਿਤੀ 'ਤੇ ਕਾਬੂ ਪਾਉਣ ਲਈ ਭਾਰੀ ਪੁਲਸ ਫੋਰਸ ਨੂੰ ਇਲਾਕੇ 'ਚ ਭੇਜਿਆ ਗਿਆ ਹੈ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਰਾਓ ਸਰਦਾਰ ਅਲੀ ਖਾਨ ਨੇ ਕਿਹਾ, "ਸਿਆਲਕੋਟ ਦੇ ਡੀਪੀਓ ਮੌਕੇ 'ਤੇ ਮੌਜੂਦ ਹਨ। ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News