ਸ਼੍ਰੀਲੰਕਾਈ ਫੌਜ ਨੇ ਤਾਮਿਲਨਾਡੂ ਦੇ 7 ਮਛੇਰੇ ਕੀਤੇ ਗ੍ਰਿਫਤਾਰ

Tuesday, Aug 13, 2019 - 09:05 PM (IST)

ਸ਼੍ਰੀਲੰਕਾਈ ਫੌਜ ਨੇ ਤਾਮਿਲਨਾਡੂ ਦੇ 7 ਮਛੇਰੇ ਕੀਤੇ ਗ੍ਰਿਫਤਾਰ

ਕੋਲੰਬੋ— ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਮੰਗਲਵਾਰ ਸਵੇਰੇ ਤਾਮਿਲਨਾਡੂ ਦੇ 7 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਮਛੇਰਾ ਸੰਗਠਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2000 ਦੇ ਲਗਭਗ ਮਛੇਰੇ ਭਾਰਤੀ ਪਾਣੀ ਵਿਚ ਮੱਛੀਆਂ ਫੜ ਰਹੇ ਸਨ ਕਿ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਉਨ੍ਹਾਂ ਨੂੰ ਉਥੋਂ ਪਛਾੜ ਦਿੱਤਾ। 50 ਤੋਂ ਵੱਧ ਕਿਸ਼ਤੀਆਂ ਦੇ ਜਾਲ ਨਸ਼ਟ ਕਰ ਦਿੱਤੇ। 7 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਸ਼੍ਰੀਲੰਕਾ ਦੀ ਕਾਂਗੋ ਸੰਤੂਰਈ ਬੰਦਰਗਾਹ ਵਿਖੇ ਲਿਜਾਇਆ ਗਿਆ। ਬਾਕੀ ਮਛੇਰੇ ਬਿਨਾਂ ਮੱਛੀਆਂ ਫੜੇ ਵਾਪਸ ਆ ਗਏ।


author

Baljit Singh

Content Editor

Related News